ਅਖਰੋਟ ਆਪਣੇ ਸਿਹਤ ਲਾਭਾਂ ਲਈ ਜਾਣੇ ਜਾਂਦੇ ਹਨ। ਬਹੁਤ ਸਾਰੇ ਲੋਕ ਇਸਨੂੰ ਬ੍ਰੇਨ ਫੂਡ ਵਜੋਂ ਵੀ ਜਾਣਦੇ ਹਨ ਕਿਉਂਕਿ ਇਸ ਦੀ ਸ਼ਕਲ ਦਿਮਾਗ ਵਰਗੀ ਹੁੰਦੀ ਹੈ।
ਇਹ ਵਿਟਾਮਿਨ, ਖਣਿਜ ਅਤੇ ਸਿਹਤਮੰਦ ਚਰਬੀ ਦਾ ਇੱਕ ਪੌਸ਼ਟਿਕ ਸਰੋਤ ਹੈ। ਜੇਕਰ ਤੁਸੀਂ ਹਰ ਰੋਜ਼ ਇੱਕ ਮੁੱਠੀ ਅਖਰੋਟ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਕਈ ਫਾਇਦੇ ਮਿਲ ਸਕਦੇ ਹਨ।
ਅਖਰੋਟ ਦਿਲ ਲਈ ਸਿਹਤਮੰਦ ਹੈ ਕਿਉਂਕਿ ਇਸ 'ਚ ਵਿਟਾਮਿਨ ਏ, ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਪ੍ਰੋਟੀਨ ਤੇ ਫਾਈਬਰ ਦੇ ਰੋਜ਼ਾਨਾ ਮੁੱਲਾਂ ਦਾ ਘੱਟੋ ਘੱਟ 10 ਪ੍ਰਤੀਸ਼ਤ ਹੁੰਦਾ ਹੈ।
ਅਖਰੋਟ ਦਾ ਸੇਵਨ ਮਾਨਸਿਕ ਸਿਹਤ ਲਈ ਚੰਗਾ ਹੈ। ਇਹ ਯਾਦਦਾਸ਼ਤ ਦੇ ਨਾਲ-ਨਾਲ ਦਿਮਾਗ ਦੀ ਕਾਰਜਸ਼ੀਲਤਾ 'ਤੇ ਹਾਂ-ਪੱਖੀ(ਪਾਜ਼ੇਟਿਵ) ਪ੍ਰਭਾਵ ਪਾਉਂਦਾ ਹੈ।
ਅਖਰੋਟ ਦਾ ਸੇਵਨ ਕਰਨ ਨਾਲ ਤੁਸੀਂ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ। ਇਙ ਨੀਂਦ 'ਚ ਵੀ ਸੁਧਾਰ ਹੁੰਦਾ ਹੈ ਤੇ ਇਸ ਤਰ੍ਹਾਂ ਤੁਸੀਂ ਤਣਾਅ ਮੁਕਤ ਤੇ ਸ਼ਾਂਤ ਮਹਿਸੂਸ ਕਰ ਸਕਦੇ ਹੋ।
ਅਖਰੋਟ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ ਤੇ ਪਾਚਨ ਵਿੱਚ ਸੁਧਾਰ ਕਰਦਾ ਹੈ। ਇਸ 'ਚ ਫਾਈਬਰ ਵੀ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ। ਕਬਜ਼ ਵਰਗੀ ਕੋਈ ਸ਼ਿਕਾਇਤ ਨਹੀਂ ਹੁੰਦੀ।