ਮਹਾਸ਼ਿਵਰਾਤਰੀ ਦੇ ਵਰਤ ਦੌਰਾਨ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ? ਜਾਣੋ
By Neha diwan
2024-03-07, 15:43 IST
punjabijagran.com
ਭਗਵਾਨ ਸ਼ਿਵ
ਭਗਵਾਨ ਸ਼ਿਵ ਦੇ ਭਗਤਾਂ ਦੀ ਉਡੀਕ ਖਤਮ ਹੋ ਗਈ ਹੈ। ਮਹਾਸ਼ਿਵਰਾਤਰੀ ਵਰਤ ਕੱਲ੍ਹ ਯਾਨੀ ਸ਼ੁੱਕਰਵਾਰ 8 ਮਾਰਚ ਨੂੰ ਮਨਾਇਆ ਜਾਵੇਗਾ। ਮਹਾਸ਼ਿਵਰਾਤਰੀ ਦੇ ਦਿਨ, ਸ਼ਿਵ ਭਗਤ ਵਰਤ ਰੱਖਦੇ ਹਨ ਤੇ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ।
ਮਹਾਸ਼ਿਵਰਾਤਰੀ
ਫੱਗਣ ਮਹੀਨੇ ਵਿੱਚ ਆਉਣ ਵਾਲੀ ਇਸ ਮਹਾਸ਼ਿਵਰਾਤਰੀ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਲਈ ਵਰਤ ਰੱਖਿਆ ਜਾਂਦਾ ਹੈ।
ਸ਼ਾਸਤਰਾਂ ਅਨੁਸਾਰ
ਇਸ ਦਿਨ ਭਗਵਾਨ ਸ਼ਿਵ ਲਈ ਵਰਤ ਰੱਖਣ ਤੇ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਮਹਾਸ਼ਿਵਰਾਤਰੀ ਦੇ ਵਰਤ ਦੀਆਂ ਕਿਸਮਾਂ
ਸਾਤਵਿਕ ਭੋਜਨ ਖਾ ਕੇ ਵਰਤ ਰੱਖਦੇ ਹਨ, ਕੁਝ ਲੋਕ ਕੇਵਲ ਫਲਾਂ ਤੇ ਮਠਿਆਈਆਂ ਦਾ ਸੇਵਨ ਕਰਦੇ ਹਨ, ਇਸ ਤੋਂ ਇਲਾਵਾ ਤੀਸਰਾ ਨਿਰਜਲਾ ਵਰਤ ਹੈ, ਸ਼ਰਧਾਲੂ ਸਵੇਰ ਤੋਂ ਰਾਤ ਤੱਕ ਭੋਜਨ-ਪਾਣੀ ਤੋਂ ਬਿਨਾਂ ਰਹਿੰਦੇ ਹਨ।
ਵਰਤ ਦੌਰਾਨ ਕੀ ਖਾਣਾ ਚਾਹੀਦਾ ਹੈ?
ਜੇਕਰ ਤੁਸੀਂ ਫਲ ਜਾਂ ਭੋਜਨ ਖਾ ਕੇ ਮਹਾਸ਼ਿਵਰਾਤਰੀ ਦਾ ਵਰਤ ਰੱਖ ਰਹੇ ਹੋ, ਤਾਂ ਤੁਸੀਂ ਸ਼ੁੱਧ ਪੱਕੇ ਫਲ, ਜੂਸ, ਮਠਿਆਈਆਂ ਦਾ ਸੇਵਨ ਕਰ ਸਕਦੇ ਹੋ। ਡੇਅਰੀ ਉਤਪਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਾਤਵਿਕ ਵਰਤ
ਜੇਕਰ ਤੁਸੀਂ ਇੱਕ ਸਮੇਂ 'ਤੇ ਖਾਣਾ ਖਾ ਰਹੇ ਹੋ ਤਾਂ ਤੁਸੀਂ ਰੋਟੀ, ਸਬਜ਼ੀ, ਦਾਲਾਂ ਅਤੇ ਸਲਾਦ ਦਾ ਸੇਵਨ ਕਰ ਸਕਦੇ ਹੋ ਪਰ ਭੋਜਨ 'ਚ ਲਸਣ ਅਤੇ ਪਿਆਜ਼ ਦਾ ਸੇਵਨ ਨਾ ਕਰੋ।
ਮਹਾਸ਼ਿਵਰਾਤਰੀ ਵਰਤ ਦੇ ਨਿਯਮ
ਚੌਲ, ਨਮਕ, ਮਾਸ, ਸ਼ਰਾਬ, ਤਾਮਸਿਕ ਚੀਜ਼ਾਂ, ਲਸਣ, ਪਿਆਜ਼ ਤੋਂ ਪਰਹੇਜ਼ ਕਰੋ। ਵਰਤ ਰੱਖਣ ਤੋਂ ਬਾਅਦ ਸਵੇਰੇ ਮੰਦਰ ਵਿੱਚ ਜਾ ਕੇ ਸ਼ਿਵਲਿੰਗ ਦੇ ਸਾਹਮਣੇ ਵਰਤ ਰੱਖਣ ਦਾ ਪ੍ਰਣ ਲਓ, ਤਾਂ ਜੋ ਤੁਹਾਡੇ ਵਰਤ ਦਾ ਪੁੰਨ ਪ੍ਰਾਪਤ ਹੋ ਸਕੇ।
ਆਫਿਸ 'ਚ ਸਧਾਰਨ ਲੁੱਕ ਲਈ ਟ੍ਰਾਈ ਕਰੋ ਇਹ ਡਰੈੱਸਾਂ
Read More