ਇਨ੍ਹਾਂ 5 ਚੀਜ਼ਾਂ ਨੂੰ ਗਿਫਟ ਕਰਨਾ ਪੈ ਸਕਦੈ ਭਾਰੀ


By Neha diwan19, Mar 2024 11:25 AMpunjabijagran.com

ਗਿਫਟ ਕਰਨਾ

ਕਿਸੀ ਖਾਸ ਮੌਕੇ ਤੇ ਜਾਂ ਫਿਰ ਆਪਣੇ ਕਰੀਬ ਦੇ ਲੋਕਾਂ ਨੂੰ ਤੁਸੀਂ ਗਿਫਟ ਦਿੰਦੇ ਹੋ। ਕਿਹਾ ਜਾਂਦੈ ਕਿ ਇਸ ਤਰ੍ਹਾਂ ਕਰਨ ਨਾਲ ਰਿਸ਼ਤਾ ਮਜ਼ਬੂਤ ਹੁੰਦੈ। ਪਰ ਕਿ ਤੁਸੀਂ ਜਾਣਦੇ ਹੋ ਜੋਤਿਸ਼ ਦੇ ਅਨੁਸਾਰ ਕੁਝ ਚੀਜ਼ਾਂ ਨੂੰ ਭੁਲ ਕੇ ਗਿਫਟ ਨਹੀਂ ਕਰਨਾ ਚਾਹੀਦਾ ਹੈ।

ਦੇਵਤਾ ਦੀਆਂ ਮੂਰਤੀਆਂ ਜਾਂ ਤਸਵੀਰਾਂ

ਭਗਵਾਨ ਦੀਆਂ ਮੂਰਤੀਆਂ ਅਤੇ ਤਸਵੀਰਾਂ ਨਹੀਂ ਗਿਫਟ ਕਰਨੀਆਂ ਚਾਹੀਦੀਆਂ ਹਨ। ਇਸ ਲਈ, ਇਹਨਾਂ ਨੂੰ ਖੁਦ ਖਰੀਦਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਤੋਹਫਾ ਨਹੀਂ ਦੇਣਾ ਚਾਹੀਦਾ।

ਰੁਮਾਲ

ਕਿਸੇ ਵੀ ਮੌਕੇ 'ਤੇ ਰੁਮਾਲ ਵੀ ਤੋਹਫ਼ੇ ਵਿਚ ਨਹੀਂ ਦੇਣਾ ਚਾਹੀਦਾ। ਵਾਸਤੂ ਅਨੁਸਾਰ, ਰੁਮਾਲ ਗਿਫਟ ਕਰਨ ਨਾਲ ਲੋਕਾਂ ਵਿੱਚ ਨਕਾਰਾਤਮਕਤਾ ਫੈਲਦੀ ਹੈ ਅਤੇ ਉਨ੍ਹਾਂ ਦੇ ਰਿਸ਼ਤੇ ਖਰਾਬ ਹੁੰਦੇ ਹਨ।

ਪਾਣੀ ਨਾਲ ਸਬੰਧਤ ਚੀਜ਼ਾਂ ਜਾਂ ਸ਼ੋਅਪੀਸ

ਅਜਿਹੀਆਂ ਚੀਜ਼ਾਂ ਗਿਫਟ ਕਰਨ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਪੈਸੇ ਦੀ ਕਮੀ ਜਾਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਫਿਸ਼ ਐਕੁਏਰੀਅਮ, ਛੋਟਾ ਝਰਨਾ ਆਦਿ ਗਿਫਟ ਨਹੀਂ ਕਰਨਾ ਚਾਹੀਦਾ।

ਵਪਾਰ ਨਾਲ ਸਬੰਧਤ ਚੀਜ਼ਾਂ

ਜੇ ਕੋਈ ਵਿਅਕਤੀ ਵਪਾਰ ਜਾਂ ਕਾਰੋਬਾਰ ਨਾਲ ਸਬੰਧਤ ਚੀਜ਼ਾਂ ਦਾ ਤੋਹਫ਼ਾ ਦਿੰਦਾ ਹੈ ਤਾਂ ਵਪਾਰ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤਿੱਖੀ ਵਸਤੂਆਂ

ਚਾਕੂ, ਕੈਂਚੀ, ਤਲਵਾਰ ਆਦਿ ਤਿੱਖੀ ਵਸਤੂਆਂ ਨੂੰ ਕਿਸੇ ਨੂੰ ਤੋਹਫ਼ੇ ਵਿੱਚ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਦਾ ਤੋਹਫ਼ਾ ਦੇਣ ਵਾਲੇ ਅਤੇ ਸਵੀਕਾਰ ਕਰਨ ਵਾਲੇ ਦੋਵਾਂ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।

ਮਹਾਭਾਰਤ ਗ੍ਰੰਥ

ਇਹ ਇਕ ਅਜਿਹਾ ਗ੍ਰੰਥ ਹੈ ਜਿਸ 'ਚ ਪ੍ਰਾਚੀਨ ਯੁੱਧ ਦੇ ਬਾਰੇ 'ਚ ਦੱਸਿਆ ਗਿਆ ਹੈ। ਇਸ ਲਈ ਇਸ ਨੂੰ ਕਿਸੇ ਨੂੰ ਗਿਫਟ ਵਜੋ ਨਹੀਂ ਦੇਣਾ ਚਾਹੀਦੈ। ਇਸ ਨਾਲ ਰਿਸ਼ਤਿਆ 'ਚ ਖਟਾਸ ਆ ਜਾਂਦੀ ਹੈ

24 ਜਾਂ 25 ਮਾਰਚ ਕਦੋਂ ਹੈ ਹੋਲੀ? ਜਾਣੋ ਪੂਜਾ ਦੀ ਸਹੀ ਤਰੀਕ ਤੇ ਸ਼ੁਭ ਸਮਾਂ