ਤੁਲਸੀ ਦੇ ਸੁੱਕੇ ਪੌਦੇ ਨੂੰ ਸੁੱਟਣ ਦੀ ਬਜਾਏ ਕਰੋ ਇਹ ਕੰਮ
By Neha diwan
2024-01-09, 12:02 IST
punjabijagran.com
ਤੁਲਸੀ ਦਾ ਪੌਦਾ
ਤੁਲਸੀ ਦੇ ਪੌਦੇ ਨੂੰ ਹਿੰਦੂ ਧਰਮ ਦੇ ਪਵਿੱਤਰ ਪੌਦਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਤੇ ਨਾ ਸਿਰਫ਼ ਵਿਸ਼ੇਸ਼ ਮੌਕਿਆਂ 'ਤੇ, ਸਗੋਂ ਨਿਯਮਤ ਤੌਰ 'ਤੇ ਵੀ ਪੂਜਾ ਕੀਤੀ ਜਾਂਦੀ ਹੈ।
ਤੁਲਸੀ ਨੂੰ ਸ਼ੁਭ ਮੰਨਿਆ ਜਾਂਦੈ
ਇਸ ਕਾਰਨ ਵਾਸਤੂ ਅਨੁਸਾਰ ਤੁਲਸੀ ਨੂੰ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਤੁਹਾਨੂੰ ਤੁਲਸੀ ਦਾ ਪੌਦਾ ਹਮੇਸ਼ਾ ਘਰ ਦੀ ਸਹੀ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ।
ਸੁੱਕੇ ਪੌਦੇ ਨਾਲ ਕੀ ਕਰਨਾ ਚਾਹੀਦਾ ਹੈ?
ਜੇ ਤੁਹਾਡੇ ਘਰ 'ਚ ਲਾਇਆ ਤੁਲਸੀ ਦਾ ਬੂਟਾ ਅਚਾਨਕ ਸੁੱਕ ਜਾਂਦਾ ਹੈ ਤਾਂ ਤੁਹਾਨੂੰ ਤੁਰੰਤ ਇਸ ਨੂੰ ਗਮਲੇ 'ਚੋਂ ਨਾ ਕੱਢੋ। ਜੇ ਇਹ ਦੁਬਾਰਾ ਹਰਾ ਨਹੀਂ ਹੁੰਦਾ ਤਾਂ ਕਿਸੇ ਸ਼ੁਭ ਦਿਨ 'ਤੇ ਇਸ ਨੂੰ ਸਨਮਾਨ ਨਾਲ ਗਮਲੇ ਵਿੱਚੋਂ ਬਾਹਰ ਕੱਢੋ।
ਸੁੱਕੇ ਪੌਦੇ ਨੂੰ ਨਾ ਰੱਖੋ
ਇਸ ਦੇ ਲਈ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ। ਘਰ ਦੇ ਅੰਦਰ ਸੁੱਕੇ ਪੌਦੇ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੱਖਣਾ ਚਾਹੀਦਾ।
ਸੁੱਕੇ ਪੌਦੇ ਤੋਂ ਮੰਜਰੀ ਕੱਢੋ
ਜੇ ਤੁਹਾਡਾ ਤੁਲਸੀ ਦਾ ਬੂਟਾ ਅਚਾਨਕ ਸੁੱਕ ਜਾਂਦਾ ਹੈ, ਤਾਂ ਇਸ ਨੂੰ ਤੁਰੰਤ ਹਟਾਉਣ ਦੀ ਬਜਾਏ, ਤੁਹਾਨੂੰ ਇਸਦੇ ਤਣੇ ਵੱਲ ਧਿਆਨ ਦੇਣਾ ਚਾਹੀਦਾ ਹੈ। ਕਈ ਵਾਰ ਤੁਸੀਂ ਸੁੱਕੀ ਮੰਜਰੀ ਤੋਂ ਨਵਾਂ ਪੌਦਾ ਉਗਾ ਸਕਦੇ ਹੋ।
ਤੁਲਸੀ ਦੇ ਪੌਦੇ ਲਈ ਵਾਸਤੂ ਉਪਾਅ
ਸੁੱਕੇ ਤੁਲਸੀ ਦੇ ਪੌਦੇ ਨੂੰ ਹਟਾਉਣ ਤੋਂ ਪਹਿਲਾਂ, ਤੁਲਸੀ ਦੀ ਪੂਜਾ ਕਰੋ। ਵਾਸਤੂ ਅਨੁਸਾਰ ਤੁਲਸੀ ਦੇ ਪੌਦੇ ਨੂੰ ਬ੍ਰਹਮ ਬੂਟਾ ਮੰਨਿਆ ਜਾਂਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਸੁੱਕਣ ਤੋਂ ਬਾਅਦ ਵੀ ਇਸ ਦੀ ਪੂਜਾ ਕਰਨੀ ਚਾਹੀਦੀ ਹੈ।
ਕਦੋਂ ਹੈ Makar Sankranti 14 ਜਾਂ 15 ਜਨਵਰੀ, ਇੱਥੇ ਜਾਣੋ ਸਹੀ ਤਰੀਕ
Read More