ਜਾਣੋ ਨਰਾਤਿਆਂ ਦੇ 9 ਦਿਨਾਂ ਦੌਰਾਨ ਕੀ ਨਹੀਂ ਖਾਣਾ ਚਾਹੀਦਾ?
By Neha diwan
2024-04-08, 16:24 IST
punjabijagran.com
ਚੇਤ ਨਰਾਤੇ
ਚੇਤ ਨਰਾਤੇ 9 ਅਪ੍ਰੈਲ, ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਨਰਾਤਿਆਂ ਦੌਰਾਨ ਕੁਝ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ।
ਕੀ ਖਾਣਾ ਹੈ ਤੇ ਕੀ ਨਹੀਂ
ਤਾਮਸਿਕ ਭੋਜਨ ਜਿਵੇਂ ਕਿ ਸ਼ਰਾਬ, ਤੰਬਾਕੂ, ਸਿਗਰਟ, ਆਂਡੇ, ਮਾਸਾਹਾਰੀ ਆਦਿ ਤੋਂ ਬਚੋ। ਪਰ ਧਾਰਮਿਕ ਨਜ਼ਰੀਏ ਤੋਂ ਨਰਾਤਿਆਂ ਦੌਰਾਨ ਇਨ੍ਹਾਂ ਦਾ ਸੇਵਨ ਕਰਨਾ ਮਹਾਂ ਪਾਪ ਮੰਨਿਆ ਜਾਂਦਾ ਹੈ।
ਅਨਾਜ
ਵਰਤ ਦੌਰਾਨ ਅਨਾਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਵਰਤ ਦੌਰਾਨ ਇਨ੍ਹਾਂ ਦੀ ਪੂਰੀ ਤਰ੍ਹਾਂ ਮਨਾਹੀ ਹੈ। ਇਸ ਵਿੱਚ ਕਣਕ ਦਾ ਆਟਾ, ਮੱਕੀ ਦਾ ਆਟਾ, ਸੂਜੀ ਅਤੇ ਹਰ ਤਰ੍ਹਾਂ ਦੀਆਂ ਦਾਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
ਪਿਆਜ਼
ਪਿਆਜ਼ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ। ਇਹ ਤਾਮਸਿਕ ਭੋਜਨ ਵਿੱਚ ਆਉਂਦਾ ਹੈ ਅਤੇ ਇਸ ਦੇ ਸੇਵਨ ਨਾਲ ਤੁਹਾਡਾ ਵਰਤ ਟੁੱਟ ਸਕਦਾ ਹੈ।
ਤਲਿਆਂ ਹੋਇਆ ਭੋਜਨ
ਕਈ ਵਾਰ ਵਰਤ ਦੌਰਾਨ ਤੁਸੀਂ ਲੰਬੇ ਸਮੇਂ ਤੱਕ ਭੁੱਖੇ ਰਹਿੰਦੇ ਹੋ। ਅਜਿਹੇ 'ਚ ਜ਼ਿਆਦਾ ਤਲਿਆਂ ਹੋਇਆ ਭੋਜਨ ਖਾਣ ਨਾਲ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਤੁਹਾਡੀ ਸਿਹਤ ਵੀ ਵਿਗੜ ਸਕਦੀ ਹੈ।
ਮਸਾਲੇ
ਕਾਲੀ ਇਲਾਇਚੀ, ਤੇਜ਼ ਪੱਤੇ ਅਤੇ ਦਾਲਚੀਨੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹਰੀ ਇਲਾਇਚੀ, ਲੌਂਗ, ਕਾਲੀ ਮਿਰਚ ਅਤੇ ਜੀਰੇ ਦਾ ਸੇਵਨ ਕੀਤਾ ਜਾ ਸਕਦਾ ਹੈ।
ਹੋਰ ਡੇਅਰੀ ਉਤਪਾਦ
ਜ਼ਿਆਦਾ ਡੇਅਰੀ ਉਤਪਾਦ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਡੇਅਰੀ ਉਤਪਾਦਾਂ ਦਾ ਸੇਵਨ ਕਰਨ ਨਾਲ ਪੇਟ ਵਿੱਚ ਗੈਸ ਦੇ ਨਾਲ-ਨਾਲ ਕਬਜ਼ ਵੀ ਹੋ ਸਕਦੀ ਹੈ।
ਵੈਸਟਰਨ ਡਰੈੱਸ ਨਾਲ ਪਹਿਨ ਸਕਦੇ ਹੋ ਇਸ ਤਰ੍ਹਾਂ ਦੀਆਂ ਚੂੜੀਆਂ
Read More