ਕੀ ਤੁਸੀਂ ਜਾਣਦੇ ਹੋ ਕਿ ਚਿੱਟੇ ਤੇ ਪੀਲੇ ਮੱਖਣ 'ਚ ਕੀ ਅੰਤਰ ਹੈ?
By Neha diwan
2024-12-27, 13:44 IST
punjabijagran.com
ਮੱਖਣ
ਹਰ ਕਿਸੇ ਦੇ ਘਰ 'ਚ ਮੱਖਣ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਕੁਝ ਲੋਕ ਟੋਸਟ ਜਾਂ ਬਰੈੱਡ ਦੇ ਨਾਲ ਮੱਖਣ ਖਾਂਦੇ ਹਨ ਜਦਕਿ ਕੁਝ ਲੋਕ ਪਰਾਂਠੇ 'ਤੇ ਮੱਖਣ ਲਗਾਉਂਦੇ ਹਨ।
ਦੋ ਤਰ੍ਹਾਂ ਦੀ ਮੱਖਣ
ਬਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਮੱਖਣ ਉਪਲਬਧ ਹਨ। ਇੱਕ ਚਿੱਟਾ ਅਤੇ ਦੂਜਾ ਪੀਲਾ। ਹਰ ਘਰ ਵਿੱਚ ਵੱਖ-ਵੱਖ ਤਰ੍ਹਾਂ ਦੇ ਮੱਖਣ ਦਾ ਸੇਵਨ ਕੀਤਾ ਜਾਂਦਾ ਹੈ। ਕੁਝ ਲੋਕਾਂ ਨੂੰ ਚਿੱਟਾ ਮੱਖਣ ਅਤੇ ਕੁਝ ਨੂੰ ਪੀਲਾ ਮੱਖਣ ਪਸੰਦ ਹੈ।
ਸੁਆਦ ਵਿੱਚ ਅੰਤਰ
ਚਿੱਟੇ ਤੇ ਪੀਲੇ ਮੱਖਣ ਦੇ ਸਵਾਦ ਵਿੱਚ ਬਹੁਤ ਅੰਤਰ ਹੁੰਦਾ ਹੈ। ਜਿੱਥੇ ਚਿੱਟੇ ਮੱਖਣ ਦਾ ਕੋਈ ਸਵਾਦ ਨਹੀਂ ਹੁੰਦਾ ਭਾਵ ਇਹ ਮੱਖਣ ਸਵਾਦਹੀਣ ਹੁੰਦਾ ਹੈ, ਉਥੇ ਪੀਲੇ ਮੱਖਣ ਦਾ ਸਵਾਦ ਥੋੜ੍ਹਾ ਨਮਕੀਨ ਹੁੰਦਾ ਹੈ।
ਇਸ ਦੀ ਸ਼ੈਲਫ ਲਾਈਫ ਨੂੰ ਵਧਾਇਆ ਜਾ ਸਕੇ। ਜਦੋਂ ਤੁਸੀਂ ਪੀਲਾ ਮੱਖਣ ਖਾਂਦੇ ਹੋ ਤਾਂ ਤੁਹਾਡੇ ਮੂੰਹ ਨੂੰ ਬਹੁਤ ਜ਼ਿਆਦਾ ਚਿਕਨਾਈ ਮਹਿਸੂਸ ਨਹੀਂ ਹੁੰਦੀ। ਜਦੋਂ ਕਿ ਚਿੱਟਾ ਮੱਖਣ ਕਰੀਮੀ ਹੁੰਦਾ ਹੈ।
ਕੈਲੋਰੀ ਦੀ ਮਾਤਰਾ
ਇਨ੍ਹਾਂ ਦੋਨਾਂ ਮੱਖਣਾਂ ਵਿਚ ਕੈਲੋਰੀ ਵਿਚ ਕਾਫੀ ਅੰਤਰ ਹੁੰਦਾ ਹੈ। ਚਿੱਟਾ ਮੱਖਣ ਬਿਨਾਂ ਪ੍ਰੋਸੈਸਡ ਹੁੰਦਾ ਹੈ, ਯਾਨੀ ਇਹ ਬਿਨਾਂ ਕਿਸੇ ਮਿਲਾਵਟ ਦੇ ਤਿਆਰ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਇੱਕ ਸਿਹਤਮੰਦ ਆਪਸ਼ਨ ਹੈ।
ਇਸ ਦੇ ਨਾਲ ਹੀ ਚਿੱਟੇ ਦੇ ਮੁਕਾਬਲੇ ਪੀਲੇ ਮੱਖਣ ਵਿੱਚ ਜ਼ਿਆਦਾ ਕੈਲੋਰੀ ਪਾਈ ਜਾਂਦੀ ਹੈ। ਪੀਲੇ ਮੱਖਣ ਵਿੱਚ ਟਰਾਂਸ ਫੈਟ ਤੇ ਕੈਲੋਰੀ ਦੋਵਾਂ ਦੀ ਉੱਚ ਮਾਤਰਾ ਹੁੰਦੀ ਹੈ।
ਬਣਾਉਣ ਦੀ ਵਿਧੀ
ਪੀਲਾ ਮੱਖਣ ਗਾਂ ਦੇ ਦੁੱਧ ਦੀ ਕਰੀਮ ਤੋਂ ਬਣਾਇਆ ਜਾਂਦੈ।ਗਾਂ ਦੇ ਦੁੱਧ ਵਿੱਚ ਮੌਜੂਦ ਪੀਲਾਪਨ ਬੀਟਾ ਕੈਰੋਟੀਨ ਕਾਰਨ ਹੁੰਦਾ ਹੈ। ਇਹ ਦੁੱਧ ਦੀ ਕਰੀਮ ਨੂੰ ਰਿੜਕ ਕੇ ਬਣਾਇਆ ਜਾਂਦਾ ਹੈ।
ਜਦੋਂ ਕਿ ਮੱਝ ਦੇ ਦੁੱਧ ਤੋਂ ਚਿੱਟਾ ਮੱਖਣ ਬਣਾਇਆ ਜਾਂਦਾ ਹੈ। ਜਦੋਂ ਕਰੀਮ ਨੂੰ ਸੈੱਟ ਕਰਨ ਤੋਂ ਬਾਅਦ ਰਿੜਕਿਆ ਜਾਂਦਾ ਹੈ ਤੇ ਮੱਖਣ ਨੂੰ ਵੱਖ ਕੀਤਾ ਜਾਂਦੈ। ਇਸ ਨੂੰ ਘਰ 'ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ।
ਸਟੋਰੇਜ਼ ਸਮਰੱਥਾ
ਦੋਵਾਂ ਬਟਰਾਂ ਦੀ ਸਟੋਰੇਜ ਸਮਰੱਥਾ ਦੀ ਗੱਲ ਕਰੀਏ ਤਾਂ ਇਸ 'ਚ ਵੀ ਫਰਕ ਹੈ। ਪੀਲੇ ਮੱਖਣ ਦੀ ਲੰਬੀ ਸ਼ੈਲਫ ਲਾਈਫ ਹੁੰਦੀ ਹੈ। ਜਦੋਂ ਕਿ ਚਿੱਟੇ ਮੱਖਣ ਨੂੰ ਲੰਬੇ ਸਮੇਂ ਲਈ ਸਟੋਰ ਨਹੀਂ ਕੀਤਾ ਜਾ ਸਕਦਾ।
ਕੀ ਆਂਵਲਾ ਖਾਣ ਨਾਲ ਮਾਨਸਿਕ ਸਿਹਤ 'ਚ ਹੁੰਦਾ ਹੈ ਸੁਧਾਰ
Read More