ਦੁੱਧ ਸਿਹਤ ਲਈ ਕਾਫੀ ਲਾਭਕਾਰੀ ਹੁੰਦਾ ਹੈ। ਦੁੱਧ ਤੋਂ ਸਰੀਰ ’ਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ।
ਮਾਰਕਿਟ ’ਚ ਕਈ ਤਰ੍ਹਾਂ ਦੇ ਪੈਕਟ ਬੰਦ ਦੁੱਧ ਮਿਲਦੇ ਹਨ, ਜਿਨ੍ਹਾਂ ਵਿਚ ਫੁਲ ਕ੍ਰੀਮ, ਡਬਲ ਟੋਨਡ ਮਿਲਕ ਪਰ ਇਸ ਦੀ ਖਾਸੀਅਤ ਕੀ ਹੈ?
ਫੁਲ ਕ੍ਰੀਮ ਦੁੱਧ ਫੈਟ ਨਾਲ ਭਰਪੂਰ ਹੁੰਦਾ ਹੈ ਅਤੇ ਇਨ੍ਹਾਂ ਵਿਚ ਗਾਡ਼੍ਹੀ ਮਲਾਈ ਹੁੰਦੀ ਹੈ। ਹਾਨੀਕਾਰਕ ਕੀਟਾਣੂਆਂ ਨੂੰ ਮਾਰਨ ਲਈ ਇਸ ਦਾ ਪਾਸਚੁਰੀਕਰਨ ਕੀਤਾ ਜਾਂਦਾ ਹੈ।
ਫੁਲ ਕ੍ਰੀਮ ਮਿਲਕ ਖਾਸ ਕਰਕੇ ਬੱਚੇ, ਨੌਜਵਾਨ ਅਤੇ ਬਾਡੀ ਬਿਲਡਰਜ਼ ਲਈ ਲਾਭਕਾਰੀ ਸਿੱਧ ਹੁੰਦਾ ਹੈ।
ਇਕ ਗਲਾਸ ਫੁਲ ਕ੍ਰੀਮ ਦੁੱਧ ’ਚ ਲਗਪਗ 150 ਕੈਲੋਰੀ ਹੁੰਦੀ ਹੈ।
ਸਿੰਗਲ ਟੋਨਡ ਮਿਲਕ, ਪਾਣੀ ਅਤੇ ਸਕਿਮਡ ਮਿਲਕ ਪਾਊਡਰ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।
ਸਿੰਗਲ ਟੋਨਡ ਮਿਲਕ ਦੇ ਇਕ ਗਲਾਸ ਮਾਤਰਾ ’ਚ ਲਗਪਗ 120 ਕੈਲੋਰੀ ਹੁੰਦੀ ਹੈ।
ਡਬਲ ਟੋਨਡ ਮਿਲਕ ਨੂੰ ਸਕਿਮਡ ਮਿਲਕ ਪਾਊਡਰ ਮਿਲਾ ਕੇ ਬਣਾਇਆ ਜਾਂਦਾ ਹੈ।
ਇਹ ਦੁੱਧ ਵਜ਼ਨ ਘੱਟ ਕਰਨ ’ਚ ਕਾਰਗਰ ਹੁੰਦਾ ਹੈ ਕਿਉਂਕਿ ਇਹ ਦੁੱਧ ਕੈਲੋਰੀ ਨੂੰ ਕੰਟਰੋਲ ਰਖਦਾ ਹੈ।
ਸਕਿਮਡ ਮਿਲਕ ’ਚ ਦੁੱਧ ’ਚ ਪਾਏ ਜਾਣ ਵਾਲੇ ਸਾਰੇ ਪੋਸ਼ਕ ਤੱਤ ਮੌਜੂਦ ਹੁੰਦਾ ਹੈ।
ਸਕਿਮਡ ਮਿਲਕ ’ਚ ਫੁਲ ਕ੍ਰੀਮ ਮਿਲਕ ’ਚ ਅੱਧੀ ਭਾਵ 75 ਕੈਲੋਰੀ ਮੌਜੂਦ ਹੁੰਦੀ ਹੈ।