ਇੱਕ ਮਹੀਨੇ ਤੱਕ ਰੋਜ਼ਾਨਾ ਆਂਡੇ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ


By Neha diwan03, Sep 2024 04:02 PMpunjabijagran.com

ਆਂਡਾ

ਆਂਡਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦੈ। ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੇ ਵਾਧੇ ਲਈ ਜ਼ਰੂਰੀ ਹੁੰਦੇ ਹਨ

ਫਾਇਦਿਆਂ ਦੀ ਗੱਲ ਕਰੀਏ ਤਾਂ..

ਆਂਡਾ ਉੱਚ ਗੁਣਵੱਤਾ ਵਾਲਾ ਪ੍ਰੋਟੀਨ ਪ੍ਰਦਾਨ ਕਰਦਾ ਹੈ, ਜੋ ਮਾਸਪੇਸ਼ੀਆਂ ਦੇ ਵਿਕਾਸ ਅਤੇ ਰੱਖ-ਰਖਾਅ ਲਈ ਜ਼ਰੂਰੀ ਹੈ। ਅੱਖਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਮੋਤੀਆਬਿੰਦ ਅਤੇ ਮੈਕੁਲਰ ਡੀਜਨਰੇਸ਼ਨ ਦੇ ਜੋਖਮ ਨੂੰ ਘਟਾ ਸਕਦੈ।

ਵਾਲਾਂ ਤੇ ਨਹੁੰਆਂ ਲਈ ਸਹੀਂ

ਆਂਡੇ ਵਿੱਚ ਸਲਫਰ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਵਾਲਾਂ ਤੇ ਨਹੁੰਆਂ ਦੇ ਸਿਹਤਮੰਦ ਵਿਕਾਸ ਵਿੱਚ ਮਦਦ ਕਰਦੀ ਹੈ।

ਰੋਜ਼ਾਨਾ ਆਂਡੇ ਖਾਣ ਦੇ ਨੁਕਸਾਨ

ਰੋਜ਼ਾਨਾ ਆਂਡੇ ਖਾਣ ਨਾਲ ਕੋਲੈਸਟ੍ਰੋਲ ਦਾ ਪੱਧਰ ਵਧ ਸਕਦਾ ਹੈ, ਜਿਸ ਨਾਲ ਦਿਲ ਦੀ ਬਿਮਾਰੀ ਤੇ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ।

ਸਭ ਤੋਂ ਵੱਡੇ ਨੁਕਸਾਨ

ਬਹੁਤ ਜ਼ਿਆਦਾ ਆਂਡੇ ਖਾਣ ਨਾਲ ਸਰੀਰ ਵਿੱਚ ਵਿਟਾਮਿਨ ਏ ਤੇ ਆਇਰਨ ਵਰਗੇ ਕੁਝ ਵਿਟਾਮਿਨ ਤੇ ਖਣਿਜ ਅਸੰਤੁਲਨ ਹੋ ਸਕਦੇ ਹਨ।

ਭਾਰ ਵਧੇਗਾ

ਆਂਡੇ ਵਿੱਚ ਕੈਲਰੀ ਜ਼ਿਆਦਾ ਹੁੰਦੀ ਹੈ, ਇਸ ਲਈ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਵਧ ਸਕਦਾ ਹੈ। ਕੱਚੇ ਜਾਂ ਘੱਟ ਪਕਾਏ ਹੋਏ ਆਂਡੇ ਵਿੱਚ ਸਾਲਮੋਨੇਲਾ ਬੈਕਟੀਰੀਆ ਹੋ ਸਕਦਾ ਹੈ।

ਜ਼ਿਆਦਾ ਨਾਰੀਅਲ ਪਾਣੀ ਪੀਣਾ ਵੀ ਹੋ ਸਕਦਾ ਹੈ ਖਤਰਨਾਕ...