ਜਦੋਂ ਵੀ ਸਾਡੇ ਸਰੀਰ ਵਿੱਚ ਕੋਈ ਬਿਮਾਰੀ ਜਾਂ ਇਨਫੈਕਸ਼ਨ ਸ਼ੁਰੂ ਹੁੰਦੀ ਹੈ ਤਾਂ ਉਸ ਦੇ ਕੁਝ ਲੱਛਣ ਸਰੀਰ ਵਿੱਚ ਸਾਫ਼ ਦਿਖਾਈ ਦਿੰਦੇ ਹਨ।
ਕਮਜ਼ੋਰੀ, ਥਕਾਵਟ, ਅੱਖਾਂ ਦਾ ਪੀਲਾ ਹੋਣਾ, ਜੀਭ 'ਤੇ ਸਫੈਦ ਪਰਤ ਅਤੇ ਹੱਥਾਂ-ਪੈਰਾਂ 'ਚ ਦਰਦ ਹੋਣਾ ਅਜਿਹੀਆਂ ਚੀਜ਼ਾਂ ਹਨ ਜੋ ਕਿਸੇ ਨਾ ਕਿਸੇ ਬਿਮਾਰੀ ਦਾ ਸੰਕੇਤ ਦਿੰਦੀਆਂ ਹਨ।
ਜੇਕਰ ਤੁਹਾਡਾ ਲਿਵਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ, ਲਿਵਰ ਆਪਣੇ ਆਪ ਨੂੰ ਡੀਟੌਕਸ ਨਹੀਂ ਕਰ ਪਾ ਰਿਹਾ ਹੈ, ਤਾਂ ਜੀਭ 'ਤੇ ਸਫੇਦ ਪਰਤ ਜਮ੍ਹਾ ਹੋਣ ਲੱਗਦੀ ਹੈ।
ਜੀਭ 'ਤੇ ਚਿੱਟੀ ਪਰਤ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਗਈ ਹੈ।
ਚਿੱਟੀ ਜੀਭ ਖਰਾਬ ਮੂੰਹ ਦੀ ਸਿਹਤ ਦਾ ਸੰਕੇਤ ਵੀ ਹੋ ਸਕਦੀ ਹੈ। ਸਰੀਰ ਵਿੱਚ ਪਾਣੀ ਦੀ ਕਮੀ ਯਾਨੀ ਡੀਹਾਈਡ੍ਰੇਸ਼ਨ ਵੀ ਜੀਭ ਦੇ ਚਿੱਟੇ ਹੋਣ ਦਾ ਇੱਕ ਕਾਰਨ ਹੋ ਸਕਦਾ ਹੈ।
ਸਰੀਰ ਵਿੱਚ ਆਇਰਨ, ਵਿਟਾਮਿਨ ਬੀ12 ਜਾਂ ਵਿਟਾਮਿਨ ਡੀ ਦੀ ਕਮੀ ਕਾਰਨ ਵੀ ਅਜਿਹਾ ਹੋ ਸਕਦਾ ਹੈ। ਕਈ ਵਾਰ ਬੁਖਾਰ ਹੋਣ 'ਤੇ ਵੀ ਜੀਭ 'ਤੇ ਚਿੱਟੀ ਪਰਤ ਜਮ੍ਹਾ ਹੋ ਜਾਂਦੀ ਹੈ।
ਜੇ ਤੁਹਾਡੀ ਜੀਭ 'ਤੇ ਚਿੱਟੀ ਜਾਂ ਪੀਲੀ ਪਰਤ ਬਣ ਰਹੀ ਹੈ ਤਾਂ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ, ਡਾਕਟਰ ਦੀ ਸਲਾਹ ਜ਼ਰੂਰ ਲਓ।