ਸਰੀਰ ਵਿੱਚੋਂ ਰਹਿੰਦ-ਖੂੰਹਦ ਦੇ ਤਰਲ ਨੂੰ ਕੱਢਣ ਲਈ, ਪਿਸ਼ਾਬ ਕਰਨਾ ਬਹੁਤ ਜ਼ਰੂਰੀ ਹੈ। ਪਿਸ਼ਾਬ ਵਿੱਚ ਪਾਣੀ, ਯੂਰੀਆ, ਯੂਰਿਕ ਐਸਿਡ, ਅਤੇ ਜ਼ਹਿਰੀਲੇ ਪਦਾਰਥ ਹੁੰਦੇ ਹਨ ਸਾਡੇ ਗੁਰਦੇ ਇਨ੍ਹਾਂ ਸਾਰਿਆਂ ਨੂੰ ਫਿਲਟਰ ਕਰਦੇ ਹਨ।
ਤੁਸੀਂ ਦਿਨ ਵਿੱਚ ਕਿੰਨੀ ਵਾਰ ਪਿਸ਼ਾਬ ਕਰਦੇ ਹੋ, ਇਸਦਾ ਰੰਗ ਕੀ ਹੈ, ਪਿਸ਼ਾਬ ਕਰਦੇ ਸਮੇਂ ਤੁਹਾਨੂੰ ਦਰਦ ਜਾਂ ਜਲਣ ਮਹਿਸੂਸ ਹੁੰਦੀ ਹੈ ਜਾਂ ਨਹੀਂ, ਇਹ ਸਾਰੀਆਂ ਚੀਜ਼ਾਂ ਸਿਹਤ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੰਦੀਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਪਿਸ਼ਾਬ ਕਰਨ ਤੋਂ ਬਾਅਦ ਪੇਟ ਦਰਦ ਕਿਸੇ ਸਿਹਤ ਸਮੱਸਿਆ ਨੂੰ ਦਰਸਾਉਂਦਾ ਹੈ। ਇਸ ਪਿੱਛੇ ਕੋਈ ਇਨਫੈਕਸ਼ਨ ਜਾਂ ਗੰਭੀਰ ਸਿਹਤ ਸਥਿਤੀ ਵੀ ਹੋ ਸਕਦੀ ਹੈ।
ਜੇਕਰ ਤੁਹਾਨੂੰ ਪਿਸ਼ਾਬ ਕਰਨ ਤੋਂ ਬਾਅਦ ਪੇਟ ਦਰਦ ਹੋ ਰਿਹਾ ਹੈ, ਤਾਂ ਇਹ ਪਿਸ਼ਾਬ ਨਾਲੀ ਦੀ ਲਾਗ ਯਾਨੀ ਕਿ UTI ਦੇ ਕਾਰਨ ਹੋ ਸਕਦਾ ਹੈ। ਇਸ ਨਾਲ ਸੋਜ ਅਤੇ ਜਲਣ ਹੋ ਸਕਦੀ ਹੈ।
ਇਸ ਤੋਂ ਇਲਾਵਾ, ਬਲੈਡਰ ਇਨਫੈਕਸ਼ਨ (ਸਿਸਟਾਈਟਿਸ) ਵਿੱਚ ਵੀ ਇਸੇ ਤਰ੍ਹਾਂ ਦੇ ਲੱਛਣ ਹੁੰਦੇ ਹਨ। ਇਸ ਇਨਫੈਕਸ਼ਨ ਕਾਰਨ, ਪਿਸ਼ਾਬ ਵੀ ਵਾਰ-ਵਾਰ ਆਉਂਦਾ ਹੈ।
ਪਿਸ਼ਾਬ ਕਰਨ ਤੋਂ ਬਾਅਦ ਪੇਟ ਦਰਦ ਦਾ ਕਾਰਨ ਗੁਰਦੇ ਦੀ ਪੱਥਰੀ ਵੀ ਹੋ ਸਕਦੀ ਹੈ। ਖਣਿਜਾਂ ਤੋਂ ਬਣੇ ਸਖ਼ਤ ਪੱਥਰ ਪਿਸ਼ਾਬ ਨਾਲੀ ਤੱਕ ਪਹੁੰਚ ਸਕਦੇ ਹਨ ਅਤੇ ਗੰਭੀਰ ਦਰਦ ਦਾ ਕਾਰਨ ਬਣ ਸਕਦੇ ਹਨ।
ਮਰਦਾਂ 'ਚ ਪ੍ਰੋਸਟੇਟ ਗ੍ਰੰਥੀ ਵਿੱਚ ਸੋਜਸ਼ ਕਾਰਨ ਪਿਸ਼ਾਬ ਕਰਨ ਤੋਂ ਬਾਅਦ ਦਰਦ ਹੋ ਸਕਦੈ, ਔਰਤਾਂ ਵਿੱਚ ਐਂਡੋਮੈਟ੍ਰੋਸਿਸ ਜਾਂ ਪੇਲਵਿਕ ਇਨਫਲਾਮੇਟਰੀ ਬਿਮਾਰੀ (PID) ਕਾਰਨ ਦਰਦ ਹੋ ਸਕਦਾ ਹੈ।
ਜੇਕਰ ਤੁਹਾਨੂੰ ਅਕਸਰ ਪਿਸ਼ਾਬ ਕਰਨ ਤੋਂ ਬਾਅਦ ਪੇਟ ਦਰਦ ਹੁੰਦਾ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਜ਼ਰੂਰ ਲਓ।