ਇਨ੍ਹਾਂ ਲੱਛਣਾਂ ਨਾਲ ਪਛਾਣੋ ਕਿ ਲੋੜ ਤੋਂ ਵੱਧ ਲੈ ਰਹੇ ਹੋ ਫਾਈਬਰ


By Neha diwan2024-04-21, 16:41 ISTpunjabijagran.com

ਚੰਗੀ ਸਿਹਤ

ਚੰਗੀ ਸਿਹਤ ਲਈ ਵਿਅਕਤੀ ਨੂੰ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਆਮ ਤੌਰ 'ਤੇ, ਅਸੀਂ ਆਪਣੀ ਖੁਰਾਕ ਵਿਚ ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਖਣਿਜਾਂ ਦਾ ਧਿਆਨ ਰੱਖਦੇ ਹਾਂ।

ਫਾਈਬਰ

ਫਾਈਬਰ ਹਰ ਕਿਸੇ ਦੀ ਖੁਰਾਕ ਦਾ ਹਿੱਸਾ ਹੋਣਾ ਚਾਹੀਦਾ ਹੈ। ਹਾਲਾਂਕਿ, ਜਦੋਂ ਇਸਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਹ ਤੁਹਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ।

ਫਾਈਬਰ ਦੀਆਂ ਦੋ ਸ਼੍ਰੇਣੀਆਂ ਹਨ

ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ। ਜਿੱਥੇ ਘੁਲਣਸ਼ੀਲ ਫਾਈਬਰ ਪਾਣੀ ਵਿੱਚ ਘੁਲ ਜਾਂਦੈ, ਤੁਹਾਡੀਆਂ ਆਂਦਰਾਂ ਵਿੱਚ ਇੱਕ ਜੈੱਲ ਬਣਾਉਂਦਾ ਹੈ ਤੇ ਭੋਜਨ ਨੂੰ ਤੁਹਾਡੇ ਗੈਸਟਰੋਇੰਟੇਸਟਾਈਨਲ ਸਿਸਟਮ ਵਿੱਚ ਜਾਣ ਵਿੱਚ ਮਦਦ ਕਰਦਾ ਹੈ।

ਪਾਚਨ ਸਮੱਸਿਆਵਾਂ

ਜਦੋਂ ਬਹੁਤ ਜ਼ਿਆਦਾ ਫਾਈਬਰ ਲਗਾਤਾਰ ਖਪਤ ਕੀਤੀ ਜਾਂਦੀ ਹੈ ਤਾਂ ਇਸਦਾ ਪਾਚਨ ਪ੍ਰਣਾਲੀ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਕਾਰਨ ਤੁਹਾਨੂੰ ਬਲੋਟਿੰਗ, ਗੈਸ, ਕੜਵੱਲ ਤੇ ਪੇਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦੈ।

ਕਬਜ਼ ਜਾਂ ਦਸਤ

ਅਸਲ ਵਿੱਚ, ਫਾਈਬਰ ਤੁਹਾਡੇ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਪਰ ਜਦੋਂ ਫਾਈਬਰ ਜ਼ਿਆਦਾ ਮਾਤਰਾ ਵਿੱਚ ਲਿਆ ਜਾਂਦਾ ਹੈ, ਤਾਂ ਇਹ ਕਬਜ਼ ਜਾਂ ਦਸਤ ਦਾ ਕਾਰਨ ਬਣ ਸਕਦਾ ਹੈ।

ਭਾਰ ਘਟਾਉਣਾ

ਜੇ ਤੁਸੀਂ ਆਪਣੀ ਰੈਗੂਲਰ ਡਾਈਟ ਦਾ ਪਾਲਣ ਕਰਨ ਤੋਂ ਬਾਅਦ ਵੀ ਆਪਣਾ ਭਾਰ ਘਟਦਾ ਦੇਖ ਰਹੇ ਹੋ, ਤਾਂ ਇਹ ਜ਼ਿਆਦਾ ਫਾਈਬਰ ਦੇ ਸੇਵਨ ਕਾਰਨ ਵੀ ਹੋ ਸਕਦਾ ਹੈ। ਫਾਈਬਰ ਤੁਹਾਨੂੰ ਭਰਪੂਰ ਮਹਿਸੂਸ ਕਰਦਾ ਹੈ।

ਵਾਰ-ਵਾਰ ਪਿਆਸ ਮਹਿਸੂਸ ਕਰਨਾ

ਫਾਈਬਰ ਪਾਚਨ ਪ੍ਰਣਾਲੀ ਵਿੱਚ ਪਾਣੀ ਨੂੰ ਸੋਖ ਲੈਂਦਾ ਹੈ, ਇਸ ਲਈ ਜੇਕਰ ਤੁਸੀਂ ਕਾਫ਼ੀ ਤਰਲ ਪਦਾਰਥ ਨਹੀਂ ਲੈਂਦੇ ਅਤੇ ਬਹੁਤ ਜ਼ਿਆਦਾ ਫਾਈਬਰ ਦਾ ਸੇਵਨ ਕਰਦੇ ਹੋ, ਤਾਂ ਇਹ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦਾ ਹੈ।

ਪਿਸ਼ਾਬ ਘੱਟ ਆਉਣਾ

ਇਸ ਕਾਰਨ ਨਾ ਸਿਰਫ਼ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ, ਸਗੋਂ ਮੂੰਹ ਸੁੱਕਣਾ ਅਤੇ ਪਿਸ਼ਾਬ ਘੱਟ ਆਉਣਾ ਵਰਗੇ ਲੱਛਣ ਵੀ ਹੋ ਸਕਦੇ ਹਨ।

ਨਹਾਉਣ ਵਾਲੇ ਪਾਣੀ 'ਚ ਮਿਲਾਓ ਇਹ ਚੀਜ਼ਾਂ, ਨਹੀਂ ਆਵੇਗੀ ਪਸੀਨੇ ਦੀ ਬਦਬੂ