ਭਾਰ ਘਟਾਉਣ ਲਈ ਖੁਰਾਕ ਵਿੱਚ ਤਬਦੀਲੀ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਸਹੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ।
ਪੋਹਾ ਕਾਰਬੋਹਾਈਡ੍ਰੇਟਸ, ਫਾਈਬਰ ਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ, ਇਹ ਪਚਣ ਵਿੱਚ ਹਲਕਾ ਹੁੰਦਾ ਹੈ, ਇਸ ਤੋਂ ਇਲਾਵਾ ਇਸ ਵਿੱਚ ਆਇਰਨ ਅਤੇ ਐਂਟੀਆਕਸੀਡੈਂਟ ਵੀ ਹੁੰਦੇ ਹਨ।
ਸਭ ਤੋਂ ਪਹਿਲਾਂ 1 ਕੱਪ ਪੋਹੇ ਨੂੰ ਚੰਗੀ ਤਰ੍ਹਾਂ ਧੋ ਕੇ 10-15 ਮਿੰਟ ਲਈ ਪਾਣੀ 'ਚ ਭਿਓ ਦਿਓ। ਹੁਣ ਇਕ ਪੈਨ ਵਿਚ 1 ਚਮਚ ਪਾਣੀ ਪਾਓ, 1/2 ਚਮਚ ਹਲਦੀ ਅਤੇ 1/2 ਚਮਚ ਜੀਰਾ ਪਾਓ ਅਤੇ ਚੰਗੀ ਤਰ੍ਹਾਂ ਭੁੰਨ ਲਓ।
ਫਿਰ 1/2 ਕੱਪ ਕੱਟਿਆ ਪਿਆਜ਼ ਤੇ 1/2 ਕੱਪ ਸ਼ਿਮਲਾ ਮਿਰਚ ਪਾਓ ਤੇ ਹਲਕਾ ਫਰਾਈ ਕਰੋ।ਇਸ 'ਚ 1/2 ਕੱਪ ਹਰੇ ਮਟਰ, 1 ਚਮਚ ਨਿੰਬੂ ਦਾ ਰਸ, 1/2 ਚੱਮਚ ਨਮਕ ਤੇ 1/4 ਚੱਮਚ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਹੁਣ ਇਸ ਮਿਸ਼ਰਣ 'ਚ ਪੋਹਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਢੱਕ ਕੇ 5 ਮਿੰਟ ਤੱਕ ਪਕਣ ਦਿਓ। ਅੰਤ ਵਿੱਚ ਉੱਪਰੋਂ ਕੱਟਿਆ ਹੋਇਆ ਧਨੀਆ ਅਤੇ ਨਮਕ ਪਾਓ ਅਤੇ ਇਸਨੂੰ ਸਰਵ ਕਰੋ।
ਆਇਲ ਫ੍ਰੀ ਪੋਹਾ ਕੈਲੋਰੀ ਵਿੱਚ ਘੱਟ ਅਤੇ ਫਾਈਬਰ ਵਿੱਚ ਭਰਪੂਰ ਹੁੰਦਾ ਹੈ, ਜੋ ਪੇਟ ਨੂੰ ਜ਼ਿਆਦਾ ਦੇਰ ਤੱਕ ਭਰਿਆ ਰੱਖਦਾ ਹੈ।
ਖਾਸ ਤੌਰ 'ਤੇ ਜੇ ਤੁਸੀਂ ਸਿਹਤਮੰਦ ਚਰਬੀ ਤੇ ਕੈਲੋਰੀ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਪੋਹੇ ਵਿੱਚ ਸਬਜ਼ੀਆਂ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ ਇਸਦਾ ਸੁਆਦ ਵਧਦਾ ਹੈ।