ਤਣਾਅ ਦੀ ਵਜ੍ਹਾ ਤੋਂ ਸਾਡੀ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਦਿੱਕਤ ਹੁੰਦੀ ਹੈ। ਇੱਕ ਸਵਾਲ ਜੋ ਅਕਸਰ ਇਸ ਬਾਰੇ ਪੁੱਛਿਆ ਜਾਂਦਾ ਹੈ ਕਿ ਇਹ ਤਣਾਅ ਅਤੇ ਭਾਰ ਦਾ ਕੀ ਰਿਸ਼ਤਾ ਹੈ?
ਤਣਾਅ ਕਾਰਨ ਸਾਡਾ ਭਾਰ ਵਧੇਗਾ ਜਾਂ ਘਟੇਗਾ, ਇਹ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤਣਾਅ ਦੌਰਾਨ ਸਾਡੀਆਂ ਖਾਣ-ਪੀਣ ਦੀਆਂ ਆਦਤਾਂ 'ਚ ਕੀ ਬਦਲਾਅ ਆਉਂਦੇ ਹਨ।
ਕਈ ਲੋਕ ਤਣਾਅ ਦੌਰਾਨ ਖਾਣਾ-ਪੀਣਾ ਪੂਰੀ ਤਰ੍ਹਾਂ ਬੰਦ ਕਰ ਦਿੰਦੇ ਹਨ, ਜਦੋਂ ਕਿ ਕੁਝ ਲੋਕ ਤਣਾਅ ਵਿਚ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਅਸੀਂ ਤਣਾਅ ਵਿਚ ਜ਼ਿਆਦਾ ਖਾਣਾ ਸ਼ੁਰੂ ਕਰਦੇ ਹਾਂ ਤਾਂ ਸਾਡਾ ਭਾਰ ਵਧਣ ਲੱਗਦਾ ਹੈ।
ਸਾਡੇ ਸਰੀਰ ਵਿੱਚ ਕੋਰਟੀਸੋਲ ਨਾਮ ਦਾ ਇੱਕ ਤਣਾਅ ਵਾਲਾ ਹਾਰਮੋਨ ਹੁੰਦੈ। ਸਿੱਧਾ ਅਸਰ ਸਾਡੀ ਭੁੱਖ 'ਤੇ ਪੈਂਦਾ ਹੈ। ਇਸ ਕਾਰਨ ਕਈ ਵਾਰ ਅਸੀਂ ਤਣਾਅ ਵਿਚ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਾਂ ਜਾਂ ਸਾਡੀ ਭੁੱਖ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ।
ਕੁਝ ਲੋਕ ਜਦੋਂ ਤਣਾਅ ਵਿੱਚ ਭੋਜਨ ਖਾਂਦੇ ਹਨ ਤਾਂ ਬਿਹਤਰ ਮਹਿਸੂਸ ਕਰਦੇ ਹਨ। ਇਸ ਨਾਲ ਉਨ੍ਹਾਂ ਦੇ ਸਰੀਰ 'ਚ ਮੌਜੂਦ ਹੈਪੀ ਹਾਰਮੋਨ ਸ਼ੁਰੂ ਹੋ ਜਾਂਦਾ ਹੈ। ਟ੍ਰਿਪਟੋਫੈਨ ਖੁਸ਼ੀ ਦਾ ਹਾਰਮੋਨ ਹੈ।