ਚਿਹਰੇ ਦੀ ਚਮੜੀ ਨੂੰ ਜਵਾਨ ਰੱਖਣ ਲਈ ਪਪੀਤਾ ਬਹੁਤ ਫਾਇਦੇਮੰਦ ਹੁੰਦੈ ਤਾਂ ਆਓ ਜਾਣਦੇ ਹਾਂ ਜਵਾਨ ਰੱਖਣ ਲਈ ਪਪੀਤੇ ਦੀ ਵਰਤੋਂ ਕਿਵੇਂ ਕਰੀਏ।
ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਵਿਟਾਮਿਨ-ਬੀ ਹੁੰਦਾ ਹੈ ਜੋ ਚਮੜੀ ਨੂੰ ਭਰਪੂਰ ਮਾਤਰਾ ਵਿੱਚ ਪੋਸ਼ਣ ਦਿੰਦਾ ਹੈ। ਚਮੜੀ ਨੂੰ ਹਾਈਡ੍ਰੇਟ ਕਰਨ 'ਚ ਮਦਦ ਕਰਦੇ ਹਨ। ਸਕਿਨ ਇਨਫੈਕਸ਼ਨ ਤੋਂ ਬਚਾਉਂਦਾ ਹੈ।
ਚਮੜੀ ਦੀ ਖੁਸ਼ਕੀ ਨੂੰ ਦੂਰ ਹੋਵੇਗੀ, ਇਹ ਚਿਹਰੇ ਦੇ ਪਿਗਮੈਂਟੇਸ਼ਨ ਨੂੰ ਘੱਟ ਕਰਨ 'ਚ ਫਾਇਦੇਮੰਦ ਹੈ।
1 ਕਟੋਰੀ ਪਪੀਤਾ ਪੀਸ ਲਓ। ਐਲੋਵੇਰਾ ਜੈੱਲ ਪਾਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਮਿਲਾ ਕੇ ਬੁਰਸ਼ ਦੀ ਮਦਦ ਨਾਲ ਚਿਹਰੇ 'ਤੇ ਲਗਾਓ। 20 ਮਿੰਟ ਲਈ ਚਿਹਰੇ 'ਤੇ ਲੱਗਾ ਰਹਿਣ ਦਿਓ। ਪਾਣੀ ਦੀ ਮਦਦ ਨਾਲ ਚਿਹਰੇ ਨੂੰ ਸਾਫ਼ ਕਰੋ।
ਤੁਸੀਂ ਇਸ ਫੇਸ ਪੈਕ ਦੀ ਵਰਤੋਂ ਹਫ਼ਤੇ ਵਿੱਚ ਘੱਟ ਤੋਂ ਘੱਟ 3 ਵਾਰ ਕਰ ਸਕਦੇ ਹੋ। ਸ ਦੀ ਲਗਾਤਾਰ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਦੀ ਚਮੜੀ ਕੁਝ ਹੀ ਦਿਨਾਂ 'ਚ ਜਵਾਨ ਦਿਖਣ ਲੱਗ ਜਾਵੇਗੀ।
ਕੋਈ ਵੀ ਉਪਾਅ ਅਜ਼ਮਾਉਣ ਤੋਂ ਪਹਿਲਾਂ, ਤੁਹਾਨੂੰ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਇੱਕ ਵਾਰ ਪੈਚ ਟੈਸਟ ਵੀ ਕਰੋ।