ਕੈਂਸਰ ਇੱਕ ਖਤਰਨਾਕ ਬਿਮਾਰੀ ਹੈ, ਜਿਸ ਕਾਰਨ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗੁਆ ਲੈਂਦੇ ਹਨ। ਕੈਂਸਰ ਤੰਬਾਕੂ, ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ, ਮੋਟਾਪਾ, ਰੇਡੀਏਸ਼ਨ, ਹਵਾ ਪ੍ਰਦੂਸ਼ਣ, ਐਚਪੀਵੀ ਤੇ ਐੱਚਆਈਵੀ, ਅਲਕੋਹਲ ਕਾਰਨ ਹੁੰਦੈ।
ਭੋਜਨ ਪੈਕ ਕਰਨ ਲਈ ਸਾਨੂੰ ਐਲੂਮੀਨੀਅਮ ਫੁਆਇਲ ਸਭ ਤੋਂ ਵੱਧ ਪਸੰਦ ਹੈ। ਖਾਣੇ ਦਾ ਸਵਾਦ ਖਰਾਬ ਕਰਨ ਦੇ ਨਾਲ-ਨਾਲ ਇਹ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਤੇ ਕਈ ਵਾਰ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਬਹੁਤ ਗਰਮ ਭੋਜਨ ਨੂੰ ਐਲੂਮੀਨੀਅਮ ਫੁਆਇਲ ਵਿੱਚ ਪੈਕ ਕਰਨ ਨਾਲ ਇਹ ਪਿਘਲ ਜਾਂਦਾ ਹੈ, ਜਿਸ ਨਾਲ ਇਸਦੇ ਤੱਤ ਭੋਜਨ ਵਿੱਚ ਲੀਕ ਹੋ ਜਾਂਦੇ ਹਨ। ਮਸਾਲੇਦਾਰ ਭੋਜਨ ਖਾਣਾ ਹੋਰ ਵੀ ਹਾਨੀਕਾਰਕ ਹੈ।
ਐਲੂਮੀਨੀਅਮ ਫੁਆਇਲ ਵਿੱਚ ਖੱਟੇ ਭੋਜਨਾਂ ਨੂੰ ਰੱਖਣ ਤੋਂ ਬਚੋ। ਖੱਟੇ ਫਲਾਂ ਜਾਂ ਭੋਜਨਾਂ ਨੂੰ ਫੁਆਇਲ ਵਿੱਚ ਰੱਖਣ ਨਾਲ ਉਨ੍ਹਾਂ ਦੇ ਰਸਾਇਣਕ ਸੰਤੁਲਨ ਵਿੱਚ ਵਿਘਨ ਪੈਂਦਾ ਹੈ ਅਤੇ ਇਹ ਜ਼ਹਿਰੀਲੇ ਬਣ ਸਕਦੇ ਹਨ।
ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਚਾਹ ਲਈ ਟੀ ਬੈਗ ਦੀ ਵਰਤੋਂ ਕਰਦੇ ਹਨ, ਤਾਂ ਹੁਣ ਅਜਿਹਾ ਕਰਨ ਤੋਂ ਬਚੋ। ਕੀ ਤੁਸੀਂ ਜਾਣਦੇ ਹੋ ਕਿ ਟੀ ਬੈਗ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ?
ਪਲਾਸਟਿਕ ਦੀ ਵਰਤੋਂ ਨਾ ਸਿਰਫ਼ ਵਾਤਾਵਰਨ ਲਈ, ਸਗੋਂ ਸਾਡੀ ਸਿਹਤ ਲਈ ਵੀ ਖ਼ਤਰਨਾਕ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।