ਇਸ ਵਜ੍ਹਾ ਕਾਰਨ ਹੋ ਰਹੀ ਹੈ ਵਿਆਹ 'ਚ ਦੇਰੀ ਤਾਂ ਕਰੋ ਇਹ ਉਪਾਅ
By Neha diwan
2023-09-01, 14:59 IST
punjabijagran.com
ਕੁੰਡਲੀ
ਕੁੰਡਲੀ ਵਿਚ ਗ੍ਰਹਿ ਕਮਜ਼ੋਰ ਜਾਂ ਭਾਰੇ ਹੋਣ ਦਾ ਵਿਅਕਤੀ ਦੇ ਜੀਵਨ 'ਤੇ ਮਹੱਤਵਪੂਰਣ ਪ੍ਰਭਾਵ ਪੈਂਦਾ ਹੈ। ਜੇ ਤੁਹਾਡੀ ਕੁੰਡਲੀ ਵਿੱਚ ਜੁਪੀਟਰ ਵੀ ਕਮਜ਼ੋਰ ਹੈ ਤਾਂ ਤੁਹਾਨੂੰ ਵਿਆਹ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਕਾਰਨ ਹੁੰਦੀ ਹੈ ਵਿਆਹ 'ਚ ਦੇਰੀ
ਕੁੰਡਲੀ 'ਚ ਜੁਪੀਟਰ ਆਪਣੇ ਵਿਰੋਧੀ ਗ੍ਰਹਿ ਦੇ ਨਾਲ ਮਿਲ ਰਿਹਾ ਹੈ ਤਾਂ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦੈ। ਵਿਅਕਤੀ ਦਾ ਸਮੇਂ 'ਤੇ ਵਿਆਹ ਨਹੀਂ ਹੁੰਦਾ।
ਜੁਪੀਟਰ ਨੂੰ ਮਜ਼ਬੂਤ ਕਰਨ ਦੇ ਤਰੀਕੇ
ਜੁਪੀਟਰ ਨੂੰ ਸਭ ਤੋਂ ਵੱਡਾ ਗ੍ਰਹਿ ਮੰਨਿਆ ਜਾਂਦਾ ਹੈ। ਜੁਪੀਟਰ ਦਾ ਦਿਨ ਵੀਰਵਾਰ ਮੰਨਿਆ ਜਾਂਦਾ ਹੈ। ਇਸ ਦਿਨ ਗਾਂ ਨੂੰ ਚਾਰਾ ਪਾਓ।
ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ
ਜੁਪੀਟਰ ਗ੍ਰਹਿ ਪੀਲੇ ਰੰਗ ਨੂੰ ਦਰਸਾਉਂਦੈ, ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਵੀਰਵਾਰ ਨੂੰ ਛੋਟੀਆਂ ਬੱਚੀਆਂ ਨੂੰ ਪੀਲੀ ਵਸਤੂ ਦਾ ਦਾਨ ਕਰਨਾ ਚਾਹੀਦਾ ਹੈ
ਲਕਸ਼ਮੀ ਨਾਰਾਇਣ ਦੀ ਪੂਜਾ
ਵੀਰਵਾਰ ਨੂੰ ਭਗਵਾਨ ਲਕਸ਼ਮੀ ਨਾਰਾਇਣ ਦੀ ਪੂਜਾ ਕਰੋ। ਇਸ ਦੇ ਨਾਲ ਹੀ ਪਾਣੀ 'ਚ ਛੋਲਿਆਂ ਦੀ ਦਾਲ, ਹਲਦੀ ਅਤੇ ਗੁੜ ਦੇ ਕੁਝ ਦਾਣੇ ਮਿਲਾ ਕੇ ਕੇਲੇ ਦੇ ਦਰੱਖਤ ਨੂੰ ਜਲ ਚੜ੍ਹਾਓ।
ਹਲਦੀ
ਪਾਣੀ ਵਿੱਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਇਸ਼ਨਾਨ ਕਰਨ ਨਾਲ ਗੁਰੂ ਗ੍ਰਹਿ ਬਲਵਾਨ ਹੁੰਦਾ ਹੈ ਅਤੇ ਮਨੁੱਖ ਨੂੰ ਉਸ ਦਾ ਆਸ਼ੀਰਵਾਦ ਮਿਲਦਾ ਹੈ।
ਪੁਖਰਾਜ
ਜੇ ਤੁਸੀਂ ਰਤਨ ਪਹਿਨਣ ਦੇ ਸ਼ੌਕੀਨ ਹੋ ਤੇ ਕੁੰਡਲੀ 'ਚ ਜੁਪੀਟਰ ਕਮਜ਼ੋਰ ਹੈ ਤਾਂ ਤੁਸੀਂ ਕਿਸੇ ਜੋਤਸ਼ੀ ਦੀ ਸਲਾਹ ਨਾਲ ਪੁਖਰਾਜ ਪਹਿਨ ਸਕਦੇ ਹੋ।
Hawan Karne Ke Niyam: ਹਵਨ ਕਰਦੇ ਸਮੇਂ ਇਨ੍ਹਾਂ ਗਲਤੀਆਂ ਤੋਂ ਬਚੋ
Read More