ਸੁਪਨ ਸ਼ਾਸਤਰ ਅਨੁਸਾਰ, ਹਰ ਕੋਈ ਸੌਣ ਤੋਂ ਬਾਅਦ ਯਕੀਨੀ ਤੌਰ 'ਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਸੁਪਨੇ ਦੇਖਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਸੁਪਨੇ ਯਾਦ ਹਨ ਤੇ ਕਈ ਲੋਕ ਜਾਗਣ ਦੇ ਨਾਲ ਹੀ ਇਹ ਸੁਪਨੇ ਭੁੱਲ ਜਾਂਦੇ ਹਨ।
ਹਰ ਸੁਪਨੇ ਦਾ ਸ਼ੁਭ ਜਾਂ ਅਸ਼ੁਭ ਅਰਥ ਹੁੰਦਾ ਹੈ। ਇਸੇ ਤਰ੍ਹਾਂ ਘਰ ਆਉਣ ਤੋਂ ਪਹਿਲਾਂ ਮਾਂ ਲਕਸ਼ਮੀ ਸੁਪਨੇ 'ਚ ਕਈ ਅਜਿਹੇ ਸੰਕੇਤ ਦਿੰਦੀ ਹੈ, ਜਿਸ ਨੂੰ ਵਿਅਕਤੀ ਸਮੇਂ 'ਤੇ ਪਛਾਣ ਸਕਦਾ ਹੈ।
ਜੋਤਿਸ਼ ਸ਼ਾਸਤਰ ਅਨੁਸਾਰ ਜੇਕਰ ਤੁਸੀਂ ਆਪਣੇ ਸੁਪਨੇ 'ਚ ਮਾਂ ਲਕਸ਼ਮੀ ਨੂੰ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ 'ਤੇ ਮਾਂ ਲਕਸ਼ਮੀ ਦਾ ਵਿਸ਼ੇਸ਼ ਆਸ਼ੀਰਵਾਦ ਹੈ ਅਤੇ ਤੁਹਾਨੂੰ ਧਨ ਲਾਭ ਹੋਵੇਗਾ।
ਜੇਕਰ ਕੋਈ ਸੁਪਨੇ 'ਚ ਉੱਲੂ ਦੇਖਦਾ ਹੈ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਉੱਲੂ ਮਾਂ ਲਕਸ਼ਮੀ ਦਾ ਵਾਹਨ ਹੈ। ਇਸ ਲਈ ਇਸ ਨੂੰ ਧਨ ਦੀ ਆਮਦ ਦਾ ਸੂਚਕ ਵੀ ਮੰਨਿਆ ਜਾਂਦਾ ਹੈ
ਜੇਕਰ ਸੁਪਨੇ 'ਚ ਲਕਸ਼ਮੀ ਨਾਰਾਇਣ ਦੀ ਤਸਵੀਰ ਜਾਂ ਮੂਰਤੀ ਦਿਖਾਈ ਦੇਵੇ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਇਹ ਸੁਪਨਾ ਦੌਲਤ, ਖੁਸ਼ਹਾਲੀ ਅਤੇ ਸਫਲਤਾ ਦਾ ਸੂਚਕ ਮੰਨਿਆ ਜਾਂਦਾ ਹੈ।
ਜੇਕਰ ਸੁਪਨੇ 'ਚ ਬਲਦਾ ਹੋਇਆ ਦੀਵਾ ਦਿਸ ਜਾਵੇ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਆਉਣ ਵਾਲੇ ਸਮੇਂ 'ਚ ਹਨੇਰਾ ਦੂਰ ਹੋਵੇਗਾ ਤੇ ਪੈਸੇ ਦੇ ਨਾਲ-ਨਾਲ ਹਰ ਖੇਤਰ ਵਿੱਚ ਸਫਲਤਾ ਮਿਲੇਗੀ।
ਜੇਕਰ ਸੁਪਨੇ 'ਚ ਤੁਹਾਡੀ ਬਿੱਲ ਦੇ ਨੇੜੇ ਸੱਪ ਦਿਖਾਈ ਦਿੰਦੇ ਹਨ ਤਾਂ ਸਮਝੋ ਕਿ ਇਹ ਧਨ ਲਾਭ ਦਾ ਸੰਕੇਤ ਹੈ।
ਸੁਪਨੇ 'ਚ ਆਪਣੇ ਆਪ ਨੂੰ ਕਿਸੇ ਉੱਚੇ ਸਥਾਨ ਜਾਂ ਦਰੱਖਤ 'ਤੇ ਚੜ੍ਹਦੇ ਦੇਖਦੇ ਹੋ ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਜਲਦ ਹੀ ਨੌਕਰੀ 'ਚ ਤਰੱਕੀ ਮਿਲਣ ਵਾਲੀ ਹੈ ਜਾਂ ਤੁਸੀਂ ਆਪਣੇ ਕਰੀਅਰ 'ਚ ਉੱਚਾਈਆਂ ਨੂੰ ਛੂਹਣ ਵਾਲੇ ਹੋ।