ਵਾਸਤੂ ਸ਼ਾਸਤਰ ਵਿੱਚ ਅਜਿਹੀਆਂ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਦਾ ਪਾਲਣ ਕਰਨ ਨਾਲ ਖੁਸ਼ੀ ਮਿਲਦੀ ਹੈ। ਇਨ੍ਹਾਂ ਨਿਯਮਾਂ ਦੇ ਮੁਤਾਬਕ ਹਰ ਕੰਮ ਕਰਦੇ ਹੋ ਤਾਂ ਧਨ ਆਕਰਸ਼ਿਤ ਹੁੰਦਾ ਹੈ
ਕੁਝ ਚੀਜ਼ਾਂ ਨੂੰ ਕਦੇ ਵੀ ਪਰਸ 'ਚ ਨਹੀਂ ਰੱਖਣਾ ਚਾਹੀਦਾ, ਨਹੀਂ ਤਾਂ ਤੁਹਾਡਾ ਪੈਸਾ ਖਰਚ ਵਧ ਜਾਂਦਾ ਹੈ ਅਤੇ ਇਹ ਤੁਹਾਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ।
ਪਰਸ 'ਚ ਚਾਬੀ ਰੱਖਣ ਵਾਲਿਆਂ 'ਚੋਂ ਹੋ ਤਾਂ ਆਪਣੀ ਇਸ ਆਦਤ ਨੂੰ ਤੁਰੰਤ ਬਦਲ ਲਓ। ਵਾਸਤੂ ਸ਼ਾਸਤਰ ਵਿੱਚ ਪਰਸ ਵਿੱਚ ਚਾਬੀ ਰੱਖਣਾ ਬਹੁਤ ਅਸ਼ੁਭ ਮੰਨਿਆ ਗਿਆ ਹੈ।
ਤੁਹਾਨੂੰ ਆਪਣੇ ਮਰੇ ਹੋਏ ਪੁਰਖਿਆਂ ਦੀਆਂ ਤਸਵੀਰਾਂ ਕਦੇ ਵੀ ਆਪਣੇ ਪਰਸ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ। ਇਸੇ ਤਰ੍ਹਾਂ ਪਰਸ ਵਿੱਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਵਾਸਤੂ ਵਿੱਚ ਵਿਸ਼ਵਾਸ ਕਰਦੇ ਹਾਂ, ਤਾਂ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਦੇ ਵੀ ਆਪਣੇ ਪਰਸ ਵਿੱਚ ਫਟੇ ਪੁਰਾਣੇ ਬਿੱਲ ਨਾ ਰੱਖੋ, ਅਜਿਹੇ ਬਿੱਲ ਪਰਸ ਵਿੱਚ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ
ਆਪਣੇ ਪਰਸ ਵਿੱਚ ਦਵਾਈਆਂ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਇਹ ਆਦਤ ਤੁਹਾਡੀ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ ਹੈ। ਇਸ ਨਾਲ ਤੁਹਾਡੇ ਜੀਵਨ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਤੁਹਾਨੂੰ ਆਪਣੇ ਪਰਸ ਵਿੱਚ ਅਜਿਹੇ ਨੋਟ ਕਦੇ ਵੀ ਨਹੀਂ ਰੱਖਣੇ ਚਾਹੀਦੇ ਜੋ ਕਿਤੇ ਫਟੇ ਹੋਏ ਹੋਣ ਅਤੇ ਤੁਹਾਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੇ ਸਿੱਕੇ ਆਪਣੇ ਪਰਸ ਵਿੱਚ ਨਾ ਰੱਖੋ ਜੋ ਪ੍ਰਚਲਨ ਤੋਂ ਬਾਹਰ ਹਨ।
ਪਰਸ ਵਿੱਚ ਕਦੇ ਵੀ ਕੋਈ ਤਿੱਖੀ ਚੀਜ਼ ਨਹੀਂ ਰੱਖਣੀ ਚਾਹੀਦੀ। ਜੇਕਰ ਤੁਸੀਂ ਆਪਣੇ ਪਰਸ ਵਿੱਚ ਸੂਈ, ਕੈਂਚੀ, ਬਲੇਡ ਜਾਂ ਚਾਕੂ ਵਰਗੀ ਕੋਈ ਵੀ ਤਿੱਖੀ ਚੀਜ਼ ਰੱਖਦੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਸਾਰੇ ਨੁਕਸਾਨ ਦਾ ਕਾਰਨ ਬਣਦੈ।