ਕੀ ਘਰ 'ਚ ਅਨਾਰ ਦਾ ਬੂਟਾ ਲਗਾਉਣਾ ਹੈ ਸ਼ੁਭ, ਜਾਣੋ ਕੀ ਕਹਿੰਦਾ ਹੈ ਵਾਸਤੂ


By Neha diwan17, Oct 2023 03:42 PMpunjabijagran.com

ਅਨਾਰ

ਅਨਾਰ ਨੂੰ ਬਹੁਤ ਹੀ ਸਵਾਦਿਸ਼ਟ ਅਤੇ ਪੌਸ਼ਟਿਕ ਫਲ ਮੰਨਿਆ ਜਾਂਦਾ ਹੈ। ਦਿਲ ਦੀ ਬਿਮਾਰੀ ਤੋਂ ਪੀੜਤ ਵਿਅਕਤੀ ਲਈ ਇਹ ਬੇਹੱਦ ਫਾਇਦੇਮੰਦ ਸਾਬਤ ਹੁੰਦਾ ਹੈ।

ਵਾਸਤੂ ਸ਼ਾਸਤਰ ਦੇ ਅਨੁਸਾਰ

ਘਰ ਵਿੱਚ ਲਗਾਏ ਪੌਦੇ ਨਾ ਸਿਰਫ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ ਬਲਕਿ ਸਕਾਰਾਤਮਕ ਊਰਜਾ ਦਾ ਸੰਚਾਰ ਵੀ ਕਰਦੇ ਹਨ। ਰੁੱਖਾਂ ਅਤੇ ਪੌਦਿਆਂ ਦੀ ਪੂਜਾ ਕਰਨ ਦੀ ਪਰੰਪਰਾ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਹੈ

ਅਨਾਰ ਦਾ ਰੁੱਖ

ਘਰ ਵਿੱਚ ਅਨਾਰ ਦਾ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਘਰ 'ਚ ਅਨਾਰ ਦਾ ਬੂਟਾ ਲਗਾਉਣ ਨਾਲ ਕਿਸਮਤ ਦੇ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਅਤੇ ਗ੍ਰਹਿਆਂ ਦੇ ਦੋਸ਼ਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਦਿਸ਼ਾ ਵਿੱਚ ਲਗਾਓ

ਅਨਾਰ ਦਾ ਬੂਟਾ ਘਰ ਦੇ ਬਾਹਰ ਦੱਖਣ ਪੂਰਬ ਦਿਸ਼ਾ 'ਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਆਰਥਿਕ ਲਾਭ ਹੋ ਸਕਦਾ ਹੈ ਅਤੇ ਸੰਤਾਨ ਵਿੱਚ ਵੀ ਵਾਧਾ ਹੋ ਸਕਦਾ ਹੈ।

ਘਰ ਦੇ ਸਾਹਮਣੇ ਬੂਟਾ ਨਾ ਲਗਾਓ

ਘਰ ਦੇ ਸਾਹਮਣੇ ਅਨਾਰ ਦਾ ਪੌਦਾ ਲਗਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਪਰ ਧਿਆਨ ਰੱਖੋ ਕਿ ਘਰ ਦੇ ਵਿਚਕਾਰ ਵਿਹੜੇ 'ਚ ਅਨਾਰ ਦਾ ਬੂਟਾ ਨਾ ਲਗਾਓ। ਇਸ ਨਾਲ ਆਰਥਿਕ ਨੁਕਸਾਨ ਹੋ ਸਕਦਾ ਹੈ

ਉੱਤਰ-ਪੱਛਮ ਦਿਸ਼ਾ 'ਚ ਨਾ ਲਗਾਓ

ਘਰ ਦੀ ਉੱਤਰ-ਪੱਛਮ ਦਿਸ਼ਾ 'ਚ ਕਦੇ ਵੀ ਅਨਾਰ ਦਾ ਬੂਟਾ ਨਹੀਂ ਲਗਾਉਣਾ ਚਾਹੀਦਾ। ਇਸ ਕਾਰਨ ਵਿਅਕਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕੰਮ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੀਵਾਲੀ ਤੋਂ ਪਹਿਲਾਂ ਕਰੋ ਅੰਬ ਦੇ ਪੱਤਿਆਂ ਨਾਲ ਜੁੜੇ ਉਪਾਅ, ਇੱਛਾ ਹੋਵੇਗੀ ਪੂਰੀ