ਘਰ ਦੀਆਂ ਇਨ੍ਹਾਂ ਥਾਵਾਂ 'ਤੇ ਨਹੀਂ ਕਰਨੀ ਚਾਹੀਦੀ ਹਰੇ ਰੰਗ ਦੀ ਵਰਤੋਂ
By Neha diwan
2023-12-17, 11:21 IST
punjabijagran.com
ਹਰਾ ਰੰਗ
ਹਰਾ ਰੰਗ ਇੱਕ ਅਜਿਹਾ ਰੰਗ ਹੈ ਜਿਸਦੀ ਵਰਤੋਂ ਲਗਪਗ ਹਰ ਕੋਈ ਆਪਣੇ ਘਰ ਵਿੱਚ ਕਰਦਾ ਹੈ। ਇਹ ਇੱਕ ਅਜਿਹਾ ਰੰਗ ਹੈ ਜੋ ਕੂਲਿੰਗ ਊਰਜਾ ਪੈਦਾ ਕਰਦਾ ਹੈ। ਜਿਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।
ਹਰੇ ਰੰਗ ਦਾ ਮਹੱਤਵ
ਹਰੇ ਰੰਗ ਦਾ ਆਪਣਾ ਮਹੱਤਵ ਹੈ। ਜਦੋਂ ਲੋਕ ਆਪਣੇ ਘਰ ਵਿੱਚ ਹਰਿਆਲੀ ਜਾਂ ਖੁਸ਼ਹਾਲੀ ਸ਼ਾਮਲ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਘਰ ਵਿੱਚ ਹਰੇ ਰੰਗ ਨੂੰ ਥਾਂ ਦਿੰਦੇ ਹਨ।
ਦੱਖਣ ਦਿਸ਼ਾ ਤੋਂ ਬਚੋ
ਦੱਖਣ ਦਿਸ਼ਾ 'ਚ ਕਦੇ ਵੀ ਹਰੇ ਰੰਗ ਦੀ ਵਰਤੋਂ ਨਾ ਕਰੋ, ਇਸ ਦਿਸ਼ਾ ਨੂੰ ਮੰਗਲ ਦੀ ਦਿਸ਼ਾ ਮੰਨਿਆ ਜਾਂਦੈ। ਜਿਸ ਦਾ ਰੰਗ ਲਾਲ ਹੈ। ਜੇ ਹਰੇ ਰੰਗ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਤੁਹਾਡੇ ਵਿਕਾਸ ਅਤੇ ਖੁਸ਼ਹਾਲੀ ਦਾ ਰਾਹ ਰੋਕ ਸਕਦਾ ਹੈ।
ਮੱਧ ਪੱਛਮ ਦਿਸ਼ਾ ਵਿੱਚ ਨਾ ਵਰਤੋ
ਤੁਹਾਨੂੰ ਪੱਛਮੀ ਦਿਸ਼ਾ ਦੇ ਮੱਧ ਵਿੱਚ ਵੀ ਹਰੇ ਰੰਗ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਦਰਅਸਲ, ਪੱਛਮ ਦਿਸ਼ਾ ਨੂੰ ਸ਼ਨੀ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਦਿਸ਼ਾ ਵਿੱਚ ਧਾਤੂ ਰੰਗਾਂ ਦੀ ਵਰਤੋਂ ਕਰਨਾ ਬਿਹਤਰ ਮੰਨਿਆ ਜਾਂਦਾ ਹੈ।
ਬ੍ਰਹਮਾ ਸਥਾਨ 'ਚ ਹਰੇ ਰੰਗ ਦੀ ਵਰਤੋਂ
ਘਰ ਦੇ ਮੱਧ ਵਿਚ ਵੀ ਹਰੇ ਰੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਸ ਨੂੰ ਬ੍ਰਹਮ ਅਸਥਾਨ ਕਿਹਾ ਜਾਂਦਾ ਹੈ। ਉੱਥੇ ਸਫੈਦ, ਹਲਕਾ ਪੀਲਾ ਜਾਂ ਨੀਲਾ ਰੰਗ ਕੀਤਾ ਜਾ ਸਕਦੈ। ਹਰਾ ਰੰਗ ਕਰਨ ਨਾਲ ਆਪਸ ਵਿਚ ਮਤਭੇਦ ਵੀ ਹੋ ਸਕਦੇ ਹਨ।
ਛੱਤ ਵਿੱਚ ਹਰੇ ਰੰਗ ਦੀ ਵਰਤੋਂ
ਛੱਤ ਨੂੰ ਕਦੇ ਵੀ ਹਰਾ ਨਹੀਂ ਪੇਂਟ ਕਰਨਾ ਚਾਹੀਦਾ ਹੈ। ਛੱਤ ਨੂੰ ਹਰਾ ਰੰਗ ਕਰਨ ਨਾਲ ਅਸਮਾਨ ਤੱਤ ਨੂੰ ਨੁਕਸਾਨ ਹੁੰਦਾ ਹੈ। ਜਿਸ ਕਾਰਨ ਤੁਹਾਡੇ ਵਿਕਾਸ ਦੇ ਰਾਹ ਵਿੱਚ ਰੁਕਾਵਟਾਂ ਆ ਸਕਦੀਆਂ ਹਨ।
ਜੇ ਘਰ ਦਾ ਮੂੰਹ ਦੱਖਣ ਵੱਲ ਹੋਵੇ
ਜੇ ਤੁਹਾਡਾ ਘਰ ਦੱਖਣ ਵੱਲ ਹੈ ਤਾਂ ਉੱਥੇ ਸਾਹਮਣੇ ਵਾਲੇ ਪਾਸੇ ਕਦੇ ਵੀ ਹਰੇ ਰੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਪੈਦਾ ਹੁੰਦੀ ਹੈ। ਤੁਸੀਂ ਚਾਹੋ ਤਾਂ ਉੱਥੇ ਹਰੇ ਪੌਦੇ ਲਗਾ ਸਕਦੇ ਹੋ।
ਇਨ੍ਹਾਂ 4 ਰਾਸ਼ੀਆਂ ਦੇ ਲੋਕ ਹੁੰਦੇ ਹਨ ਬਹੁਤ ਗੁੱਸੇ ਵਾਲੇ, ਲੜਨ ਤੋਂ ਪਹਿਲਾਂ ਸੋਚ ਲਓ
Read More