ਸਨਾਤਨ ਧਰਮ 'ਚ ਤੁਲਸੀ ਦੇ ਪੌਦੇ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਉੱਥੇ ਹੀ ਕੁਝ ਅਜਿਹੇ ਰੁੱਖ ਤੇ ਪੌਦੇ ਵੀ ਹਨ, ਜਿਨ੍ਹਾਂ ਨੂੰ ਜੇਕਰ ਘਰ 'ਚ ਲਗਾਇਆ ਜਾਵੇ ਤਾਂ ਕਦੇ ਵੀ ਸੁੱਕਣ ਨਹੀਂ ਦੇਣਾ ਚਾਹੀਦਾ।
ਇਹ ਇੱਕ ਪੌਰਾਣਿਕ ਮਾਨਤਾ ਹੈ ਕਿ ਸ਼ਮੀ ਦਾ ਰੁੱਖ ਭਗਵਾਨ ਸ਼ਨੀ ਦੇਵ ਨੂੰ ਬਹੁਤ ਪਿਆਰਾ ਹੈ। ਸ਼ਨੀ ਗ੍ਰਹਿ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸ਼ਮੀ ਦਾ ਬੂਟਾ ਲਗਾਉਣਾ ਚੰਗਾ ਹੱਲ ਹੈ।
ਜੇਕਰ ਘਰ 'ਚ ਸ਼ਮੀ ਦਾ ਰੁੱਖ ਲਗਾਇਆ ਜਾਵੇ ਤਾਂ ਸ਼ਨੀ ਗ੍ਰਹਿ ਸ਼ਾਂਤ ਰਹਿੰਦਾ ਹੈ। ਸ਼ਮੀ ਦਾ ਰੁੱਖ ਭਗਵਾਨ ਸ਼ਿਵ ਨੂੰ ਵੀ ਪਿਆਰਾ ਹੈ।
ਮਨੀ ਪਲਾਂਟ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਓ, ਇਸ ਦਿਸ਼ਾ ਦੇ ਦੇਵਤਾ ਭਗਵਾਨ ਗਣੇਸ਼ ਹਨ। ਘਰ 'ਚ ਮਨੀ ਪਲਾਂਟ ਲਗਾਉਣ ਨਾਲ ਪੈਸੇ ਦੀ ਕਮੀ ਨਹੀਂ ਹੁੰਦੀ ਤੇ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
ਜੇ ਘਰ 'ਚ ਮਨੀ ਪਲਾਂਟ ਬਹੁਤ ਹਰਾ-ਭਰਾ ਰਹਿੰਦਾ ਹੈ ਤਾਂ ਪਰਿਵਾਰ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਹੁੰਦੀ ਹੈ। ਜੇ ਮਨੀ ਪਲਾਂਟ ਸੁੱਕਣਾ ਸ਼ੁਰੂ ਹੋ ਜਾਵੇ ਤਾਂ ਆਰਥਿਕ ਸੰਕਟ ਆ ਸਕਦਾ ਹੈ।
ਅਸ਼ੋਕ ਦੇ ਰੁੱਖ ਨੂੰ ਇੱਕ ਅਜਿਹਾ ਪੌਦਾ ਹੈ ਜੋ ਸਕਾਰਾਤਮਕ ਊਰਜਾ ਪ੍ਰਦਾਨ ਕਰਦਾ ਹੈ, ਇਸ ਲਈ ਲੋਕ ਅਸ਼ੋਕ ਦੇ ਦਰੱਖਤ ਨੂੰ ਘਰ ਦੇ ਵਿਹੜੇ ਜਾਂ ਮੁੱਖ ਦੁਆਰ 'ਤੇ ਲਗਾਉਂਦੇ ਹਨ।