Vastu Tips : ਘਰ ਦਾ ਵਾਸਤੂ ਦੋਸ਼ ਦੂਰ ਕਰਨ ਲਈ ਬਸ ਅਜ਼ਮਾਓ ਇਹ ਉਪਾਅ


By Tejinder Thind04, Jan 2023 03:44 PMpunjabijagran.com

ਸਮੁੰਦਰੀ ਲੂਣ

ਇਹ ਘਰ ਦੀ ਸਾਰੀ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਅਤੇ ਸਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ। ਇਸ ਲਈ ਘਰ ਦੇ ਕਿਸੇ ਕੋਨੇ 'ਚ ਸਮੁੰਦਰੀ ਨਮਕ ਨਾਲ ਭਰਿਆ ਕਟੋਰਾ ਰੱਖੋ। ਘਰ ਨੂੰ ਮੋਪਿੰਗ ਕਰਦੇ ਸਮੇਂ ਥੋੜ੍ਹਾ ਜਿਹਾ ਸਮੁੰਦਰੀ ਨਮਕ ਪਾਓ।

ਸ਼ੀਸ਼ਾ

ਇਸ ਨੂੰ ਸਹੀ ਦਿਸ਼ਾ 'ਚ ਲਗਾਉਣ ਨਾਲ ਸਕਾਰਾਤਮਕ ਊਰਜਾ ਵਧਦੀ ਹੈ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਬੈੱਡ ਦੇ ਸਾਹਮਣੇ ਅਤੇ ਮੁੱਖ ਦਰਵਾਜ਼ੇ ਦੇ ਸਾਹਮਣੇ ਕਦੇ ਵੀ ਸ਼ੀਸ਼ਾ ਨਾ ਰੱਖੋ।

ਕਪੂਰ

ਜੇਕਰ ਤੁਹਾਡਾ ਕੰਮ ਲਗਾਤਾਰ ਰੁਕ ਰਿਹਾ ਹੈ ਜਾਂ ਤੁਹਾਡੀ ਯੋਜਨਾ ਦੇ ਅਨੁਸਾਰ ਕੰਮ ਨਹੀਂ ਕਰ ਰਿਹਾ ਹੈ ਤਾਂ ਘਰ ਵਿੱਚ ਦੋ ਕਪੂਰ ਜਾਂ ਇੱਕ ਕਟੋਰੀ ਵਿੱਚ ਥੋੜ੍ਹਾ ਜਿਹਾ ਕਪੂਰ ਰੱਖੋ। ਜਦੋਂ ਖਤਮ ਹੋ ਜਾਵੇ, ਇਸਨੂੰ ਫਿਰ ਤੋਂ ਰੱਖ ਦਿਓ।

ਘੋੜੇ ਦੀ ਨਾਲ

ਵਾਸਤੂ ਸ਼ਾਸਤਰ ਦੇ ਅਨੁਸਾਰ ਘੋੜੇ ਦੀ ਨਾਲ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਘਰ ਵਿੱਚ ਲਗਾਉਣ ਨਾਲ ਸਕਾਰਾਤਮਕ ਊਰਜਾ ਅਤੇ ਖੁਸ਼ਹਾਲੀ ਆਕਰਸ਼ਿਤ ਹੁੰਦੀ ਹੈ। ਤੁਸੀਂ ਇਸ ਨੂੰ ਮੁੱਖ ਦਰਵਾਜ਼ੇ 'ਤੇ ਲਟਕਾ ਸਕਦੇ ਹੋ।

ਫੈਮਿਲੀ ਫੋਟੋ

ਲਿਵਿੰਗ ਰੂਮ ਵਿਚ ਆਪਣੇ ਪਰਿਵਾਰ ਦੀ ਹੱਸਦੀ ਮੁਸਕਰਾਉਂਦੀ ਹੋਈ ਤਸਵੀਰ ਜ਼ਰੂਰ ਲਗਾਓ। ਅਜਿਹਾ ਕਰਨ ਨਾਲ ਰਿਸ਼ਤੇ ਮਜਬੂਤ ਹੁੰਦੇ ਹਨ।

ਪਿਰਾਮਿਡ

ਪਿਰਾਮਿਡ, ਧਾਤੂ, ਕੱਚ ਜਾਂ ਕਾਰਡਬੋਰਡ ਨਾਲ ਬਣਿਆ ਹੁੰਦਾ ਹੈ। ਘਰ ਵਿਚ ਪਿਰਾਮਿਡ ਰੱਖਣ ਨਾਲ ਨਕਾਰਾਤਮਕ ਊਰਜਾ ਨੂੰ ਹਟਾ ਸਕਦੇ ਹੋ।

ਘਰ 'ਚ ਕਿਹੜਾ ਮਨੀ ਪਲਾਂਟ ਨਹੀਂ ਲਗਾਉਣਾ ਚਾਹੀਦਾ?