ਹਿੰਦੂ ਧਰਮ ਵਿੱਚ ਗੰਗਾ ਨੂੰ ਨਦੀ ਹੀ ਨਹੀਂ ਸਗੋਂ ਮਾਂ ਵੀ ਮੰਨਿਆ ਜਾਂਦਾ ਹੈ। ਇਸ ਦੇ ਪਾਣੀ ਨੂੰ ਅੰਮ੍ਰਿਤ ਦੱਸਿਆ ਗਿਆ ਹੈ ਅਤੇ ਇਸ ਦੀ ਵਰਤੋਂ ਸਾਰੇ ਧਾਰਮਿਕ ਕੰਮਾਂ ਵਿੱਚ ਕੀਤੀ ਜਾਂਦੀ ਹੈ।
ਮੱਸਿਆ, ਪੂਰਨਿਮਾ ਤੇ ਹੋਰ ਸ਼ੁਭ ਤਾਰੀਕ 'ਤੇ ਲੱਖਾਂ ਸ਼ਰਧਾਲੂ ਗੰਗਾ 'ਚ ਇਸ਼ਨਾਨ ਕਰਦੇ ਹਨ ਤੇ ਇਸ ਦੀ ਪੂਜਾ ਕਰਦੇ ਹਨ। ਗੰਗਾਜਲ ਨੂੰ ਧਾਰਮਿਕ ਤੌਰ 'ਤੇ ਹੀ ਨਹੀਂ ਸਗੋਂ ਵਾਸਤੂ ਸ਼ਾਸਤਰ ਵਿਚ ਵੀ ਬਹੁਤ ਮਹੱਤਵ ਦਿੱਤਾ ਗਿਆ ਹੈ।
ਕੁੰਡਲੀ 'ਚ ਗ੍ਰਹਿ ਦੋਸ਼ ਕਾਰਨ ਜੀਵਨ 'ਚ ਮੁਸ਼ਕਲਾਂ ਆ ਰਹੀਆਂ ਹਨ ਤਾਂ ਹਰ ਸੋਮਵਾਰ ਨੂੰ ਭਗਵਾਨ ਸ਼ਿਵ ਨੂੰ ਗੰਗਾ ਜਲ ਨਾਲ ਅਭਿਸ਼ੇਕ ਕਰੋ। ਗ੍ਰਹਿ ਦੋਸ਼ ਦੂਰ ਹੋ ਜਾਂਦੇ ਹਨ ਤੇ ਇਨ੍ਹਾਂ ਦੇ ਮਾੜੇ ਪ੍ਰਭਾਵ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ।
ਸ਼ਨੀ ਦੇਵ ਨੂੰ ਸ਼ਾਂਤ ਕਰਨ ਲਈ ਸ਼ਨੀਵਾਰ ਨੂੰ ਕਲਸ਼ 'ਚ ਪਾਣੀ ਲੈ ਕੇ ਉਸ 'ਚ ਗੰਗਾ ਜਲ ਮਿਲਾ ਦਿਓ। ਫਿਰ ਇਸ ਪਾਣੀ ਨੂੰ ਪਿਪਲ ਦੀ ਜੜ੍ਹ ਵਿਚ ਚੜ੍ਹਾਓ। ਇਸ ਨਾਲ ਸ਼ਨੀ ਦਾ ਦੋਸ਼ ਦੂਰ ਹੁੰਦਾ ਹੈ।
ਘਰ 'ਚ ਪਰਿਵਾਰ ਦੇ ਮੈਂਬਰਾਂ ਵਿਚਕਾਰ ਬਿਨਾਂ ਕਿਸੇ ਕਾਰਨ ਝਗੜੇ ਹੁੰਦੇ ਹਨ ਤਾਂ ਇਸ ਦੇ ਪਿੱਛੇ ਘਰ ਦਾ ਵਾਸਤੂ ਦੋਸ਼ ਹੋ ਸਕਦੈ, ਛੁਟਕਾਰਾ ਪਾਉਣ ਲਈ ਰੋਜ਼ਾਨਾ ਪੂਜਾ ਦੇ ਬਾਅਦ ਸਾਰੇ ਕਮਰਿਆਂ 'ਚ ਗੰਗਾਜਲ ਦਾ ਛਿੜਕਾਅ ਕਰੋ।
ਜੇਕਰ ਘਰ ਦਾ ਕੋਈ ਮੈਂਬਰ ਵਾਰ-ਵਾਰ ਬਿਮਾਰ ਹੋ ਰਿਹਾ ਹੈ ਤਾਂ ਇਹ ਵਾਸਤੂ ਦੋਸ਼ ਹੋ ਸਕਦਾ ਹੈ। ਇਸ ਨੂੰ ਦੂਰ ਕਰਨ ਲਈ ਉਸ ਦੇ ਨਹਾਉਣ ਵਾਲੇ ਪਾਣੀ 'ਚ ਗੰਗਾ ਦਾ ਥੋੜ੍ਹਾ ਜਿਹਾ ਪਾਣੀ ਮਿਲਾਓ
ਜੇ ਰਾਤ ਨੂੰ ਅਕਸਰ ਭੈੜੇ ਸੁਪਨੇ ਆਉਂਦੇ ਹਨ ਜਾਂ ਬੁਰੀ ਨਜ਼ਰ ਕਾਰਨ ਬੱਚਾ ਰਾਤ ਭਰ ਰੋਂਦਾ ਰਹਿੰਦਾ ਹੈ ਤਾਂ ਸੌਣ ਤੋਂ ਪਹਿਲਾਂ ਮੰਜੇ 'ਤੇ ਗੰਗਾਜਲ ਦਾ ਛਿੜਕਾਅ ਕਰੋ। ਇਸ ਨਾਲ ਰਾਤ ਨੂੰ ਚੰਗੀ ਨੀਂਦ ਆਵੇਗੀ।