ਜੇ ਘਰ 'ਚ ਬਣਾ ਰਹੇ ਹੋ ਅਟੈਚਡ ਬਾਥਰੂਮ ਤਾਂ ਇਨ੍ਹਾਂ ਵਾਸਤੂ ਨਿਯਮਾਂ ਦੀ ਦੀ ਕਰੋ ਪਾਲਣਾ


By Neha Diwan17, Feb 2023 01:12 PMpunjabijagran.com

ਵਾਸਤੂ ਸ਼ਾਸਤਰ

ਊਰਜਾ ਦੇ ਪ੍ਰਵਾਹ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਵਾਸਤੂ ਦੇ ਅਨੁਸਾਰ ਘਰ ਦੀ ਹਰ ਦਿਸ਼ਾ ਵਿੱਚ ਨਿਸ਼ਚਤ ਤੌਰ 'ਤੇ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਹੁੰਦੀ ਹੈ, ਜਿਸਦਾ ਪ੍ਰਭਾਵ ਪਰਿਵਾਰ ਦੇ ਸਾਰੇ ਮੈਂਬਰਾਂ 'ਤੇ ਪੈਂਦਾ ਹੈ।

ਅਟੈਚਡ ਬਾਥਰੂਮ

ਅੱਜਕੱਲ੍ਹ ਜ਼ਿਆਦਾਤਰ ਘਰਾਂ ਵਿੱਚ ਅਟੈਚਡ ਬਾਥਰੂਮ ਬਣਾਏ ਜਾਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਨਵਾਂ ਘਰ ਜਾਂ ਫਲੈਟ ਬਣਾ ਰਹੇ ਹੋ ਤਾਂ ਅਟੈਚਡ ਬਾਥਰੂਮ ਬਣਾਉਂਦੇ ਸਮੇਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋ।

ਪਤੀ-ਪਤਨੀ ਦੇ ਰਿਸ਼ਤੇ 'ਤੇ ਅਸਰ

ਘਰ ਦੇ ਬੈੱਡਰੂਮ 'ਚ ਅਟੈਚ ਬਾਥ ਦਾ ਵੀ ਪਤੀ-ਪਤਨੀ ਦੇ ਰਿਸ਼ਤੇ 'ਤੇ ਅਸਰ ਪੈਂਦਾ ਹੈ। ਆਪਣੇ ਬੈੱਡਰੂਮ 'ਚ ਸੌਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਪੈਰ ਬਾਥਰੂਮ ਵੱਲ ਨਾ ਹੋਣ। ਕਈ ਵਾਰ ਇਹ ਤਲਾਕ ਦਾ ਕਾਰਨ ਵੀ ਹੋ ਸਕਦੈ

ਆਰਥਿਕ ਸਥਿਤੀ 'ਤੇ ਪ੍ਰਭਾਵ

ਜੇਕਰ ਘਰ 'ਚ ਅਟੈਚਡ ਬਾਥਰੂਮ ਸਹੀ ਦਿਸ਼ਾ 'ਚ ਨਾ ਹੋਵੇ ਤਾਂ ਇਸ ਦਾ ਅਸਰ ਜੇਬ 'ਤੇ ਵੀ ਪੈਂਦਾ ਹੈ। ਪਰਿਵਾਰ ਦੀ ਆਰਥਿਕ ਹਾਲਤ ਖ਼ਰਾਬ ਹੋਣ ਲੱਗਦੀ ਹੈ। ਸੌਂਦੇ ਸਮੇਂ ਬਾਥਰੂਮ ਦਾ ਦਰਵਾਜ਼ਾ ਹਮੇਸ਼ਾ ਬੰਦ ਰੱਖੋ।

ਇਨ੍ਹਾਂ ਵਾਸਤੂ ਨਿਯਮਾਂ ਦੀ ਪਾਲਣਾ ਕਰੋ, ਤੁਹਾਨੂੰ ਰਾਹਤ ਮਿਲੇਗੀ

ਇਸ ਤੋਂ ਬਚਣ ਲਈ ਆਪਣੇ ਬਾਥਰੂਮ 'ਚ ਇੱਕ ਕੱਚ ਦਾ ਕਟੋਰਾ ਰੱਖੋ ਤੇ ਉਸ ਵਿੱਚ ਨਮਕ ਭਰੋ। ਇਸਨੂੰ 1 ਹਫਤੇ ਤਕ ਬਾਥਰੂਮ 'ਚ ਛੱਡ ਦਿਓ ਤੇ ਫਿਰ ਸਿੰਕ 'ਚ ਨਮਕ ਨੂੰ ਫਲੱਸ਼ ਕਰੋ ਤੇ ਫਿਰ ਕਟੋਰੇ 'ਚ ਹੋਰ ਨਮਕ ਪਾਓ।

ਨਕਾਰਾਤਮਕ ਊਰਜਾ

ਕਿਸੇ ਵੀ ਬਾਥਰੂਮ ਵਿੱਚ ਟਾਇਲਟ ਸੀਟ ਨੂੰ ਹਮੇਸ਼ਾ ਬੰਦ ਰੱਖਣਾ ਚਾਹੀਦਾ ਹੈ ਕਿਉਂਕਿ ਨਕਾਰਾਤਮਕ ਊਰਜਾ ਬਾਹਰ ਆਉਂਦੀ ਹੈ ਅਤੇ ਆਰਥਿਕ ਨੁਕਸਾਨ ਹੁੰਦਾ ਹੈ।

ਘਰ 'ਚ ਕਦੇ ਵੀ ਨਾ ਕਰੋ ਸ਼ਿਵਲਿੰਗ ਦੀ ਸਥਾਪਨਾ, ਜਾਣੋ ਸ਼ਿਵਪੁਰਾਣ 'ਚ ਦੱਸੇ ਇਹ ਨਿਯਮ