ਇਹ ਪੌਦੇ ਨਾ ਲਗਾਓ ਦੱਖਣ ਦਿਸ਼ਾ ਵੱਲ, ਤੁਹਾਨੂੰ ਘੇਰ ਲੈਣਗੀਆਂ ਆਰਥਿਕ ਸਮੱਸਿਆਵਾਂ


By Neha diwan2023-08-16, 11:32 ISTpunjabijagran.com

ਵਾਸਤੂ ਸ਼ਾਸਤਰ

ਵਾਸਤੂ ਸ਼ਾਸਤਰ ਵਿੱਚ ਰੁੱਖਾਂ ਤੇ ਪੌਦਿਆਂ ਨੂੰ ਮਹੱਤਵਪੂਰਨ ਦੱਸਿਆ ਗਿਆ ਹੈ। ਘਰ ਵਿੱਚ ਪੌਦੇ ਲਗਾਉਣ ਨਾਲ ਹਰਿਆਲੀ ਦੇ ਨਾਲ-ਨਾਲ ਉਨ੍ਹਾਂ ਦੀ ਊਰਜਾ ਵੀ ਘਰ ਵਿੱਚ ਆਉਂਦੀ ਹੈ।

ਸਕਾਰਾਤਮਕ ਊਰਜਾ

ਬਹੁਤ ਸਾਰੇ ਪੌਦੇ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ, ਪਰ ਇਹ ਉਦੋਂ ਹੀ ਲਾਭਦਾਇਕ ਹੁੰਦੇ ਹਨ ਜਦੋਂ ਸਹੀ ਦਿਸ਼ਾ ਵਿੱਚ ਲਗਾਏ ਜਾਂਦੇ ਹਨ।

ਸਹੀ ਦਿਸ਼ਾਂ ਜ਼ਰੂਰੀ

ਸਹੀ ਦਿਸ਼ਾ ਵਿੱਚ ਨਾ ਲਾਇਆ ਜਾਵੇ ਤਾਂ ਪੌਦੇ ਸੁੱਕ ਜਾਂਦੇ ਹਨ, ਫਿਰ ਬੁਰੀਆਂ ਸ਼ਕਤੀਆਂ ਘਰ 'ਚ ਦਾਖਲ ਹੁੰਦੀਆਂ ਹਨ। 5 ਪੌਦੇ ਕਦੇ ਵੀ ਦੱਖਣ ਦਿਸ਼ਾ ਵੱਲ ਨਾ ਲਗਾਓ। ਇਸ ਦਿਸ਼ਾ ਨੂੰ ਮੌਤ ਦੇ ਦੇਵਤਾ ਯਮਰਾਜ ਦੀ ਦਿਸ਼ਾ ਮੰਨਿਆ ਜਾਂਦੈ।

ਰੋਜ਼ਮੇਰੀ ਪੌਦਾ

ਇਸ ਪੌਦੇ ਲਈ ਦੱਖਣ ਦਿਸ਼ਾ ਨੂੰ ਵਰਜਿਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਪੌਦੇ ਨੂੰ ਦੱਖਣ ਦਿਸ਼ਾ 'ਚ ਲਗਾਉਂਦੇ ਹੋ ਤਾਂ ਘਰ 'ਚ ਅਸ਼ੁਭ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਤੁਸੀਂ ਇਸ ਪੌਦੇ ਨੂੰ ਪੂਰਬ ਦਿਸ਼ਾ ਵਿੱਚ ਲਗਾਓ।

ਕੇਲੇ ਦਾ ਪੌਦਾ

ਮਾਨਤਾ ਅਨੁਸਾਰ ਕੇਲੇ ਵਿੱਚ ਭਗਵਾਨ ਵਿਸ਼ਨੂੰ ਦਾ ਨਿਵਾਸ ਹੁੰਦਾ ਹੈ। ਇਸ ਨੂੰ ਘਰ ਦੇ ਅੰਦਰ ਨਹੀਂ, ਸਗੋਂ ਬਾਹਰ ਲਗਾਇਆ ਜਾਵੇ। ਇਸ ਦੀ ਦਿਸ਼ਾ ਦੱਖਣ ਵੱਲ ਨਹੀਂ ਹੋਣੀ ਚਾਹੀਦੀ।

ਤੁਲਸੀ ਦਾ ਪੌਦਾ

ਸਨਾਤਨ ਧਰਮ ਵਿੱਚ ਤੁਲਸੀ ਦੇ ਪੌਦੇ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਤੁਲਸੀ ਦਾ ਪੌਦਾ ਦੱਖਣ ਦਿਸ਼ਾ ਵਿੱਚ ਲਗਾਉਣਾ ਵਰਜਿਤ ਮੰਨਿਆ ਜਾਂਦਾ ਹੈ। ਇਸ ਪੌਦੇ ਨੂੰ ਹਮੇਸ਼ਾ ਪੂਰਬ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ।

ਮਨੀ ਪਲਾਂਟ

ਮਨੀ ਪਲਾਂਟ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੈ। ਇਸ ਪੌਦੇ ਨੂੰ ਲਗਾਉਣ ਲਈ ਦੱਖਣ ਦਿਸ਼ਾ ਨੂੰ ਵਰਜਿਤ ਮੰਨਿਆ ਜਾਂਦਾ ਹੈ। ਤੁਸੀਂ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਮਨੀ ਪਲਾਂਟ ਲਗਾ ਸਕਦੇ ਹੋ।

ਸ਼ਮੀ ਦਾ ਪੌਦਾ

ਸ਼ਮੀ ਦਾ ਪੌਦਾ ਨਿਆਂ ਦੇ ਦੇਵਤਾ ਸ਼ਨੀ ਨੂੰ ਪਿਆਰਾ ਹੈ। ਇਹ ਇੱਕ ਬ੍ਰਹਮ ਬੂਟਾ ਹੈ, ਜੋ ਬਹੁਤ ਲਾਭਦਾਇਕ ਹੈ। ਇਸ ਪੌਦੇ ਨੂੰ ਕਦੇ ਵੀ ਦੱਖਣ ਦਿਸ਼ਾ ਵਿੱਚ ਨਹੀਂ ਲਗਾਉਣਾ ਚਾਹੀਦਾ। ਅਜਿਹਾ ਕਰਨ ਨਾਲ ਅਸ਼ੁੱਭ ਪ੍ਰਭਾਵ ਪੈਂਦਾ ਹੈ।

ਤੁਲਸੀ ਦੇ ਬੂਟੇ ਨਾਲ ਬੰਨ੍ਹ ਦਿਓ ਇਹ ਇਕ ਚੀਜ਼, ਘਰ 'ਚ ਆਵੇਗੀ ਦੇਵੀ ਲਕਸ਼ਮੀ