ਦੀਵਾਲੀ 'ਤੇ ਘਰ ਨੂੰ ਸਜਾਉਂਦੇ ਸਮੇਂ ਨਾ ਕਰੋ ਇਹ ਗਲਤੀ


By Neha diwan2023-11-10, 14:10 ISTpunjabijagran.com

ਦੀਵਾਲੀ

ਦੀਵਾਲੀ 'ਤੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ ਤੇ ਸਜਾਵਟ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਦੀਵਾਲੀ ਤੋਂ ਪਹਿਲਾਂ ਘਰ 'ਚੋਂ ਟੁੱਟੀਆਂ ਜਾਂ ਬੇਲੋੜੀਆਂ ਚੀਜ਼ਾਂ ਕੱਢ ਦਿਓ।

ਅਜਿਹੀਆਂ ਮੂਰਤੀਆਂ ਨੂੰ ਘਰ ਨਾ ਲਿਆਓ

ਤਾਂਡਵ ਕਰ ਰਹੇ ਨਟਰਾਜ ਦੀ ਮੂਰਤੀ, ਮਹਾਭਾਰਤ ਦੀਆਂ ਤਸਵੀਰਾਂ, ਡੁੱਬਦੇ ਜਹਾਜ਼ ਦੀ ਤਸਵੀਰ, ਤਾਜ ਮਹਿਲ ਦੀ ਤਸਵੀਰ, ਜੰਗਲੀ ਜਾਨਵਰਾਂ ਦੀ ਤਸਵੀਰ ਆਦਿ ਨਹੀਂ ਲਗਾਉਣੀ ਚਾਹੀਦੀ।

ਤੋਰਨ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਘਰ ਦੇ ਮੁੱਖ ਦੁਆਰ 'ਤੇ ਲਗਾਇਆ ਗਿਆ ਬੰਦਨਵਾਰ ਜਾਂ ਤੋਰਨ ਘਰ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ। ਬੰਦਨਵਰ ਵਿੱਚ ਸੁੱਕੇ ਪੱਤੇ ਅਤੇ ਫੁੱਲ ਨਹੀਂ ਲਗਾਉਣੇ ਚਾਹੀਦੇ, ਮੁੱਖ ਦੁਆਰ 'ਤੇ ਹਮੇਸ਼ਾ ਤਾਜ਼ੇ ਫੁੱਲ ਲਗਾਓ।

ਘਰ ਦਾ ਰੰਗ ਇਸ ਤਰ੍ਹਾਂ ਹੋਣਾ ਚਾਹੀਦੈ

ਮੁੱਖ ਗੇਟ ਦੇ ਨੇੜੇ ਕਮਰੇ ਦਾ ਰੰਗ ਹਮੇਸ਼ਾ ਚਿੱਟਾ, ਹਲਕਾ ਹਰਾ ਜਾਂ ਗੁਲਾਬੀ ਹੋਣਾ ਚਾਹੀਦਾ ਹੈ। ਲਿਵਿੰਗ ਰੂਮ ਵਿੱਚ ਪੀਲਾ, ਭੂਰਾ, ਹਰਾ ਰੰਗ। ਡਾਇਨਿੰਗ ਰੂਮ ਵਿੱਚ ਹਰੇ, ਨੀਲੇ, ਹਲਕੇ ਗੁਲਾਬੀ ਰੰਗਾਂ ਦੀ ਵਰਤੋਂ ਕਰੋ।

ਦਿਸ਼ਾ ਅਨੁਸਾਰ ਰੰਗਦਾਰ ਲਾਈਟਾਂ ਲਗਾਓ

ਘਰ ਦੀ ਪੂਰਬ ਦਿਸ਼ਾ 'ਚ ਲਾਲ, ਪੀਲੀ, ਸੰਤਰੀ ਲਾਈਟਾਂ ਦੀ ਚੋਣ ਕਰੋ। ਪੱਛਮੀ ਦਿਸ਼ਾ ਲਈ ਪੀਲਾ, ਗੁਲਾਬੀ, ਸੰਤਰੀ। ਉੱਤਰ ਦਿਸ਼ਾ ਲਈ ਨੀਲੀਆਂ, ਪੀਲੀਆਂ ਅਤੇ ਹਰੀਆਂ ਤੇ ਦੱਖਣ ਦਿਸ਼ਾ ਲਈ, ਚਿੱਟੇ, ਜਾਮਨੀ, ਲਾਲ ਦੀ ਚੋਣ ਕਰੋ।

ਇਹਨਾਂ ਚੀਜ਼ਾਂ ਦੀ ਵਰਤੋਂ ਨਾ ਕਰੋ

ਘਰ ਦੀ ਸਜਾਵਟ ਲਈ ਤਿੱਖੀ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਜਾਵਟ ਲਈ ਤਿੱਖੀ ਅਤੇ ਕੱਚ ਨਾਲ ਸਬੰਧਤ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਨੋਟ

ਇਹ ਸਾਰੀ ਜਾਣਕਾਰੀ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਜਾ ਰਹੀ ਹੈ, ਆਪਣੀ ਆਸਥਾ ਤੇ ਜੋਤਿਸ਼ ਅਤੇ ਧਰਮ ਦੇ ਉਪਾਅ ਅਤੇ ਸਲਾਹਾਂ ਨੂੰ ਅਜ਼ਮਾਓ।

ਤੋਤਾ ਰੱਖਣ ਦੇ ਫਾਇਦੇ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ, ਤੁਸੀਂ ਵੀ ਬਣ ਸਕਦੇ ਹੋ ਅਮੀਰ