ਘਰ ਵਿੱਚ ਹਰ ਚੀਜ਼ ਲਈ ਸਹੀ ਦਿਸ਼ਾ ਅਤੇ ਸਥਾਨ ਨਿਰਧਾਰਤ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ ਅਤੇ ਧਨ ਦੀ ਕਮੀ ਦੂਰ ਹੁੰਦੀ ਹੈ।
ਘਰ ਦੀ ਰਸੋਈ ਨੂੰ ਵੀ ਅਹਿਮ ਸਥਾਨ ਮੰਨਿਆ ਜਾਂਦਾ ਹੈ। ਇੱਥੇ ਪੂਰੇ ਪਰਿਵਾਰ ਲਈ ਖਾਣਾ ਪਕਾਇਆ ਜਾਂਦਾ ਹੈ। ਰਸੋਈ ਨਾਲ ਜੁੜੀਆਂ ਕੁਝ ਗਲਤੀਆਂ ਕਾਰਨ ਇਸ ਦਾ ਅਸਰ ਪੂਰੇ ਪਰਿਵਾਰ 'ਤੇ ਦੇਖਣ ਨੂੰ ਮਿਲਦਾ ਹੈ।
ਰਸੋਈ ਦਾ ਦੱਖਣ-ਪੂਰਬ ਅਰਥਾਤ ਅੱਗ ਦੇ ਕੋਣ 'ਚ ਹੋਣਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਰਸੋਈ ਨੂੰ ਅਜਿਹੀ ਜਗ੍ਹਾ 'ਤੇ ਬਣਾਓ ਜਿੱਥੇ ਰਸੋਈ ਦਾ ਚੁੱਲ੍ਹਾ ਮੁੱਖ ਦਰਵਾਜ਼ੇ ਦੇ ਬਾਹਰੋਂ ਨਜ਼ਰ ਨਾ ਆਵੇ।
ਖਾਣਾ ਬਣਾਉਂਦੇ ਸਮੇਂ ਤੁਹਾਡਾ ਚਿਹਰਾ ਪੂਰਬ ਵੱਲ ਹੋਣਾ ਚਾਹੀਦਾ ਹੈ। ਇਸ ਦਿਸ਼ਾ ਨੂੰ ਸੂਰਜ ਦੀ ਦਿਸ਼ਾ ਮੰਨਿਆ ਜਾਂਦਾ ਹੈ। ਰਸੋਈ ਵਿੱਚ ਬਰਤਨ ਰੱਖਣ ਲਈ ਅਲਮਾਰੀ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਬਣਾਉਣੀ ਚਾਹੀਦੀ ਹੈ।
ਰਸੋਈ ਵਿੱਚ ਰੱਖੇ ਇਲੈਕਟ੍ਰਾਨਿਕ ਉਪਕਰਨਾਂ ਜਿਵੇਂ ਮਾਈਕ੍ਰੋਵੇਵ, ਮਿਕਸਰ ਆਦਿ ਨੂੰ ਦੱਖਣ-ਪੂਰਬੀ ਕੋਨੇ ਵਿੱਚ ਰੱਖਿਆ ਜਾ ਸਕਦਾ ਹੈ।
ਬਰਤਨ ਸਟੈਂਡ ਜਾਂ ਕੋਈ ਹੋਰ ਭਾਰੀ ਵਸਤੂ ਨੂੰ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਹੀ ਰੱਖਣਾ ਚਾਹੀਦਾ ਹੈ। ਰਸੋਈ ਦੀ ਪੂਰਬ ਅਤੇ ਉੱਤਰ ਦਿਸ਼ਾ 'ਚ ਸਿਰਫ ਹਲਕੀ ਚੀਜ਼ਾਂ ਹੀ ਰੱਖਣੀਆਂ ਚਾਹੀਦੀਆਂ ਹਨ।
ਰਸੋਈ ਦੇ ਬਿਲਕੁਲ ਸਾਹਮਣੇ ਕਦੇ ਵੀ ਟਾਇਲਟ ਨਹੀਂ ਹੋਣਾ ਚਾਹੀਦਾ। ਟਾਇਲਟ ਦੇ ਉੱਪਰ ਜਾਂ ਹੇਠਾਂ ਰਸੋਈ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ।