ਵੈਲੇਨਟਾਈਨ ਹਫ਼ਤਾ ਹਰ ਸਾਲ 7 ਫਰਵਰੀ ਨੂੰ ਸ਼ੁਰੂ ਹੁੰਦਾ ਹੈ ਅਤੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਨਾਲ ਖਤਮ ਹੁੰਦਾ ਹੈ।
ਰੋਜ਼ ਡੇਅ ਨਾਲ ਸ਼ੁਰੂ ਹੁੰਦਾ ਹੈ। ਪ੍ਰੇਮੀ ਜੋੜੇ ਇੱਕ ਦੂਜੇ ਨੂੰ ਗੁਲਾਬ ਦੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਲਾਲ ਗੁਲਾਬ ਨੂੰ ਪਿਆਰ ਦਾ ਪ੍ਰਤੀਕ, ਜਦੋਂ ਕਿ ਚਿੱਟਾ ਗੁਲਾਬ ਦੋਸਤੀ ਦਾ ਤੇ ਪੀਲਾ ਗੁਲਾਬ ਦੋਸਤੀ ਦਾ ਪ੍ਰਤੀਕ ਹੈ।
ਇਸ ਦਿਨ, ਪ੍ਰੇਮੀ ਜੋੜੇ ਇੱਕ ਦੂਜੇ ਨੂੰ ਪ੍ਰਪੋਜ਼ ਕਰਦੇ ਹਨ। ਜੇਕਰ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਅਤੇ ਆਪਣੀਆਂ ਭਾਵਨਾਵਾਂ ਉਨ੍ਹਾਂ ਅੱਗੇ ਪ੍ਰਗਟ ਕਰਨਾ ਚਾਹੁੰਦੇ ਹੋ, ਤਾਂ ਇਹ ਦਿਨ ਤੁਹਾਡੇ ਲਈ ਸਹੀਂ ਹੈ।
ਚਾਕਲੇਟ ਡੇਅ 'ਤੇ, ਪ੍ਰੇਮੀ ਜੋੜੇ ਇੱਕ ਦੂਜੇ ਨੂੰ ਚਾਕਲੇਟ ਤੋਹਫ਼ੇ ਦਿੰਦੇ ਹਨ। ਚਾਕਲੇਟ ਨੂੰ ਪਿਆਰ ਅਤੇ ਮਿਠਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਅਤੇ ਇਹ ਇਸ ਦਿਨ ਨੂੰ ਮਨਾਉਣ ਦਾ ਇੱਕ ਮਿੱਠਾ ਤਰੀਕਾ ਹੈ।
ਟੈਡੀ ਡੇਅ 'ਤੇ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਟੈਡੀ ਬੀਅਰ ਤੋਹਫ਼ੇ ਦਿੰਦੇ ਹਨ। ਟੈਡੀ ਬੀਅਰ ਪਿਆਰ ਅਤੇ ਦੇਖਭਾਲ ਦਾ ਪ੍ਰਤੀਕ ਹਨ, ਅਤੇ ਇਹ ਤੋਹਫ਼ਾ ਤੁਹਾਡੇ ਸਾਥੀ ਨੂੰ ਖਾਸ ਮਹਿਸੂਸ ਕਰਵਾਉਂਦਾ ਹੈ।
ਇਸ ਦਿਨ, ਪ੍ਰੇਮੀ ਜੋੜੇ ਇੱਕ ਦੂਜੇ ਨੂੰ ਜ਼ਿੰਦਗੀ ਭਰ ਇਕੱਠੇ ਰਹਿਣ ਅਤੇ ਹਰ ਖੁਸ਼ੀ ਅਤੇ ਦੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਨ। ਇਹ ਦਿਨ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਖਾਸ ਹੈ।
ਹੱਗ ਡੇਅ 'ਤੇ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਜੱਫੀ ਪਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਜੱਫੀ ਪਿਆਰ ਅਤੇ ਸਨੇਹ ਦਾ ਪ੍ਰਤੀਕ ਹੈ, ਅਤੇ ਇਹ ਦਿਨ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਹੈ।
ਕਿੱਸ ਡੇਅ 'ਤੇ, ਪ੍ਰੇਮੀ ਇੱਕ ਦੂਜੇ ਨੂੰ ਕਿਸ ਕਰ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਹ ਦਿਨ ਰੋਮਾਂਸ ਅਤੇ ਪਿਆਰ ਨੂੰ ਸਮਰਪਿਤ ਹੈ।
ਵੈਲੇਨਟਾਈਨ ਵੀਕ ਦਾ ਆਖਰੀ ਤੇ ਸਭ ਤੋਂ ਖਾਸ ਦਿਨ ਵੈਲੇਨਟਾਈਨ ਡੇ ਹੁੰਦਾ ਹੈ। ਇਸ ਦਿਨ, ਜੋੜੇ ਇੱਕ ਦੂਜੇ ਨੂੰ ਤੋਹਫ਼ੇ, ਕਾਰਡ ਅਤੇ ਖਾਸ ਸਰਪ੍ਰਾਈਜ਼ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।