Valentine's Day: ਫਿਲਮ ਦੇ ਸੈੱਟ 'ਤੇ ਸ਼ੁਰੂ ਹੋਈ ਇਨ੍ਹਾਂ ਸਿਤਾਰਿਆਂ ਦੀ ਲਵ ਸਟੋਰੀ


By Neha Diwan2023-02-08, 16:55 ISTpunjabijagran.com

ਵੈਲੇਨਟਾਈਨ ਡੇ

ਹਰ ਸਾਲ 7 ਫਰਵਰੀ ਤੋਂ 14 ਫਰਵਰੀ ਤਕ ਪੂਰੀ ਦੁਨੀਆ ਵਿੱਚ ਵੈਲੇਨਟਾਈਨ ਡੇ ਵੀਕ ਮਨਾਇਆ ਜਾਂਦਾ ਹੈ, ਜੋ ਕਿ ਫਰਵਰੀ 2023 ਦੇ ਮਹੀਨੇ ਵਿੱਚ ਸ਼ੁਰੂ ਹੋਇਆ ਹੈ।

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ

ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦਾ ਵਿਆਹ 7 ਫਰਵਰੀ ਨੂੰ ਜੈਸਲਮੇਰ ਦੇ 'ਸੂਰੀਗੜ੍ਹ ਪੈਲੇਸ' 'ਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਸ਼ਾਹੀ ਅੰਦਾਜ਼ 'ਚ ਹੋਇਆ।

ਆਲੀਆ ਭੱਟ ਅਤੇ ਰਣਬੀਰ ਕਪੂਰ

ਰਣਬੀਰ ਕਪੂਰ ਤੇ ਆਲੀਆ ਭੱਟ ਦੀ ਪ੍ਰੇਮ ਕਹਾਣੀ ਵੀ ਫਿਲਮ ਸੈੱਟ ਤੋਂ ਸ਼ੁਰੂ ਹੋਈ। ਸਾਲ 2017 'ਚ ਇਸ ਜੋੜੀ ਨੇ ਫਿਲਮ 'ਬ੍ਰਹਮਾਸਤਰ' ਸਾਈਨ ਕੀਤੀ, ਜੋੜੇ ਨੇ ਪੰਜ ਸਾਲ ਡੇਟ ਕਰਨ ਤੋਂ ਬਾਅਦ 14 ਅਪ੍ਰੈਲ 2022 ਨੂੰ ਵਿਆਹ ਕੀਤਾ।

ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ

ਉਨ੍ਹਾਂ ਦਾ ਪਿਆਰ ਵੀ ਫਿਲਮ ਰਾਮ ਲੀਲਾ ਦੇ ਸੈੱਟ ਤੋਂ ਸ਼ੁਰੂ ਹੋਇਆ ਸੀ। ਕਰੀਬ 6 ਸਾਲ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਸਾਲ 2018 'ਚ ਇਟਲੀ 'ਚ ਵਿਆਹ ਕਰ ਲਿਆ।

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ

ਬਾਲੀਵੁੱਡ 'ਚ ਪਾਵਰ ਕਪਲ ਵਜੋਂ ਜਾਣੇ ਜਾਂਦੇ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਨੇ ਵੀ ਵਿਆਹ ਤੋਂ ਕੁਝ ਸਾਲ ਪਹਿਲਾਂ ਇੱਕ ਦੂਜੇ ਨੂੰ ਡੇਟ ਕੀਤਾ ਸੀ। ਨੇੜਤਾ ਫਿਲਮ ਗੁਰੂ ਦੇ ਸੈੱਟ 'ਤੇ ਵਧੀ ਤੇ ਫਿਰ ਸਾਲ 2007 'ਚ ਵਿਆਹ ਕੀਤਾ

ਕਰੀਨਾ ਕਪੂਰ ਅਤੇ ਸੈਫ ਅਲੀ ਖਾਨ

ਬਾਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਨੇ ਸਾਲ 2012 'ਚ ਸੈਫ ਅਲੀ ਖਾਨ ਨਾਲ ਕੋਰਟ ਮੈਰਿਜ ਕੀਤੀ ਸੀ। ਫਿਲਮ 'ਟਸ਼ਨ' ਦੀ ਸ਼ੂਟਿੰਗ ਦੌਰਾਨ ਉਹ ਇੱਕ ਦੂਜੇ ਦੇ ਕਰੀਬ ਆਏ ਸਨ।

ਅਜੇ ਦੇਵਗਨ ਅਤੇ ਕਾਜੋਲ

ਪ੍ਰਸ਼ੰਸਕ ਦੋਹਾਂ ਨੂੰ ਪਰਦੇ 'ਤੇ ਇਕੱਠੇ ਦੇਖਣ ਲਈ ਕਾਫੀ ਬੇਤਾਬ ਹਨ। ਦੋਵੇਂ ਪਹਿਲੀ ਵਾਰ ਫਿਲਮ 'ਹਲਚਲ' 'ਚ ਨਜ਼ਰ ਆਏ ਸਨ ਅਤੇ ਅਸਲ ਪ੍ਰੇਮ ਕਹਾਣੀ ਵੀ ਇਸ ਫਿਲਮ ਨਾਲ ਸ਼ੁਰੂ ਹੋਈ ਸੀ।

ਅਮਿਤਾਭ ਬੱਚਨ ਤੇ ਜਯਾ ਬੱਚਨ

ਅਮਿਤਾਭ ਬੱਚਨ ਤੇ ਜਯਾ ਦੀ ਲਵ ਸਟੋਰੀ ਵੀ ਫਿਲਮ 'ਗੁੱਡੀ' ਨਾਲ ਸ਼ੁਰੂ ਹੋਈ ਸੀ। ਦੋਵਾਂ ਦਾ ਵਿਆਹ 3 ਜੂਨ 1973 ਨੂੰ ਹੋਇਆ ਸੀ। ਇਸ ਸਾਲ ਇਹ ਜੋੜਾ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਏਗਾ।

ਵੈਲੇਨਟਾਈਨ ਪਾਰਟੀ 'ਚ ਗਲੈਮਰਸ ਲੁੱਕ ਚਾਹੁੰਦੇ ਹੋ, ਤਾਂ ਵਾਣੀ ਕਪੂਰ ਦੇ ਸਟਾਈਲਿੰਗ ਲੁੱਕਸ ਦੇਖੋ