ਚਿਹਰੇ 'ਤੇ ਇਸ ਤਰ੍ਹਾਂ ਕਰੋ ਐਲੋਵੇਰਾ ਦੀ ਵਰਤੋਂ, ਚਮਕ ਉੱਠੇਗਾ ਤੁਹਾਡਾ ਫੇਸ


By Ramandeep Kaur2022-11-12, 10:48 ISTpunjabijagran.com

ਸਕਿਨ ਲਈ ਲਾਹੇਵੰਦ

ਸਕਿਨ ਨੂੰ ਸਿਹਤਮੰਦ ਤੇ ਚਮਕਦਾਰ ਬਣਾਉਣ ਲਈ ਤੁਸੀਂ ਐਲੋਵੇਰਾ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਪਰ, ਬਾਜ਼ਾਰ 'ਚ ਐਲੋਵੇਰਾ ਤੋਂ ਬਣੇ ਫੇਸ ਪੈਕ ਬਹੁਤ ਮਹਿੰਗੇ ਪੈਂਦੇ ਹਨ।

ਘਰ 'ਚ ਵੀ ਬਣਾ ਸਕਦੇ ਹੋ ਪੈਕ

ਜੇਕਰ ਤੁਸੀਂ ਚਾਹੋ ਤਾਂ ਘਰ 'ਚ ਵੀ ਐਲੋਵੇਰਾ ਫੇਸ ਪੈਕ ਬਣਾ ਸਕਦੇ ਹੋ। ਆਓ ਜਾਣਦੇ ਹਾਂ ਐਲੋਵੇਰਾ ਫੇਸ ਪੈਕ ਬਣਾਉਣ ਦੇ ਅਸਾਨ ਤਰੀਕੇ...

ਹਲਦੀ ਤੇ ਐਲੋਵੇਰਾ

ਇੱਕ ਚਮਚ ਐਲੋਵੇਰਾ ਜੈੱਲ 'ਚ ਇੱਕ ਚਮਚ ਹਲਦੀ, ਗੁਲਾਬ ਜਲ ਅਤੇ ਸ਼ਹਿਦ ਮਿਲਾ ਲਓ। ਇਸ ਪੇਸਟ ਨਾਲ ਚਿਹਰੇ ਦੀ ਮਾਲਿਸ਼ ਕਰੋ। 10-15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਦਹੀਂ ਅਤੇ ਐਲੋਵੇਰਾ

ਇਸ ਫੇਸ ਪੈਕ ਨੂੰ ਬਣਾਉਣ ਲਈ 2 ਚਮਚ ਐਲੋਵੇਰਾ 'ਚ ਇੱਕ ਚਮਚ ਦਹੀਂ ਮਿਲਾਓ। ਇਸ ਫੇਸ ਪੈਕ ਦੀ ਵਰਤੋਂ ਤੁਸੀਂ ਹਫ਼ਤੇ 'ਚ 2-3 ਵਾਰ ਕਰ ਸਕਦੇ ਹੋ।

ਵੇਸਨ ਤੇ ਐਲੋਵੇਰਾ

ਇੱਕ ਕਟੋਰੀ ਵੇਸਣ 'ਚ ਐਲੋਵੇਰਾ ਜੈੱਲ ਪਾਓ। ਤੁਸੀਂ ਚਾਹੋ ਤਾਂ ਇਸ 'ਚ ਗੁਲਾਬ ਜਲ ਵੀ ਮਿਲਾ ਸਕਦੇ ਹੋ। ਇਸ ਫੇਸ ਪੈਕ ਨੂੰ ਚਿਹਰੇ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਪਾਣੀ ਨਾਲ ਧੋ ਲਓ।

ਚੰਦਨ ਤੇ ਐਲੋਵੇਰਾ

ਇੱਕ ਚਮਚ ਐਲੋਵੇਰਾ ਜੈੱਲ 'ਚ ਇੱਕ ਚੱਮਚ ਚੰਦਨ ਪਾਊਡਰ ਮਿਲਾਓ। ਹੁਣ ਤੁਸੀਂ ਇਸ 'ਚ ਗੁਲਾਬ ਜਲ ਵੀ ਮਿਲਾ ਸਕਦੇ ਹੋ। ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ 'ਤੇ ਲਗਾਓ।

ਪਪੀਤਾ ਅਤੇ ਐਲੋਵੇਰਾ

ਪਪੀਤੇ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਮੈਸ਼ ਕਰ ਕੇ ਇਸ 'ਚ ਐਲੋਵੇਰਾ ਤੇ ਗੁਲਾਬ ਜਲ ਮਿਲਾਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ।

ਮਹਿੰਦੀ ਦੇ ਇਹ ਡਿਜ਼ਾਈਨ ਹਨ ਪੈਰਾਂ ਦੀਆਂ ਉਂਗਲਾਂ ਲਈ ਖਾਸ