ਆਪਣੀ ਵੱਖਰੇ ਫੈਸ਼ਨ ਸੈਂਸ ਲਈ ਮਸ਼ਹੂਰ, ਉਰਫੀ ਜਾਵੇਦ ਨੇ ਇਸ ਦੇ ਜ਼ਰੀਏ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਉਰਫੀ ਇੱਕ ਸੋਸ਼ਲ ਮੀਡੀਆ ਐਕਟਿਵ ਵੀ ਹੈ ਤੇ ਉਸਦੇ ਹਰ ਇੱਕ ਵੀਡੀਓ ਨੂੰ ਲੱਖਾਂ ਲਾਈਕਸ ਮਿਲਦੇ ਹਨ।
ਅਤਰੰਗੀ ਸਟਾਈਲ 'ਚ ਕੱਪੜੇ ਪਾਉਣ ਕਾਰਨ ਉਰਫੀ ਇੰਨੀ ਮਸ਼ਹੂਰ ਹੋ ਗਈ ਹੈ ਕਿ ਉਸ ਨੂੰ ਰਿਐਲਿਟੀ ਸ਼ੋਅਜ਼ ਦੇ ਆਫਰ ਆਉਣ ਲੱਗ ਪਏ ਹਨ।
ਚਰਚਾ ਸੀ ਕਿ ਅਦਾਕਾਰਾ ਨੂੰ ਮਸ਼ਹੂਰ ਸ਼ੋਅ 'ਖਤਰੋਂ ਕੇ ਖਿਲਾੜੀ 13' ਅਤੇ 'ਲਾਕ ਅੱਪ 2' ਲਈ ਅਪ੍ਰੋਚ ਕੀਤਾ ਗਿਆ ਹੈ। ਹੁਣ ਅਦਾਕਾਰਾ ਨੇ ਇਸ ਨਾਲ ਜੁੜੀ ਸੱਚਾਈ ਦੱਸ ਦਿੱਤੀ ਹੈ।
ਉਰਫੀ ਜਾਵੇਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਬੇਪਨਾਹ' ਅਤੇ ਕੁਝ ਹੋਰ ਸੀਰੀਅਲਾਂ 'ਚ ਕੰਮ ਕਰਕੇ ਕੀਤੀ ਸੀ। ਪਰ ਉਸ ਨੇ ਆਪਣੇ ਅੰਦਾਜ਼ ਨਾਲ ਫੈਸ਼ਨ ਸਟੇਟਮੈਂਟ ਬਣਾ ਕੇ ਪ੍ਰਸਿੱਧੀ ਹਾਸਲ ਕੀਤੀ।
ਉਸ ਦੇ ਵੀਡੀਓ ਵਾਇਰਲ ਹੋ ਗਏ ਅਤੇ ਫਾਲੋਅਰਜ਼ ਅਚਾਨਕ ਵਧਣ ਲੱਗੇ। ਉਰਫੀ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਉਸ ਨੂੰ 'Splitsvilla X4' ਆਫਰ ਕੀਤਾ ਗਿਆ। ਹੁਣ ਉਸ ਨੂੰ ਦੋ ਹੋਰ ਵੱਡੇ ਸ਼ੋਅ ਆਫਰ ਕੀਤੇ ਗਏ ਹਨ।
ਉਰਫੀ ਨੂੰ 'ਲਾਕ ਅੱਪ 2' ਤੇ ਰੋਹਿਤ ਸ਼ੈੱਟੀ ਦੀ 'ਖਤਰੋਂ ਕੇ ਖਿਲਾੜੀ 13' ਲਈ ਅਪ੍ਰੋਚ ਕੀਤਾ ਗਿਐ। ਅਦਾਕਾਰਾ ਨੇ ਸਪੱਸ਼ਟ ਕੀਤਾ ਹੈ ਕਿ ਉਸ ਨਾਲ ਸੰਪਰਕ ਨਹੀਂ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਗੱਲਾਂ ਸਿਰਫ਼ ਅਫਵਾਹਾਂ ਹਨ।
ਉਰਫੀ ਜਾਵੇਦ ਨੇ ਹਾਲ ਹੀ 'ਚ 'ਡਰਟੀ' ਮੈਗਜ਼ੀਨ ਲਈ ਛੇ ਵੱਖ-ਵੱਖ ਲੁੱਕ 'ਚ ਫੋਟੋਸ਼ੂਟ ਕਰਵਾਇਆ ਹੈ। ਮਸ਼ਹੂਰ ਡਿਜ਼ਾਈਨਰ ਅਬੂ ਜਾਨੀ ਦੀ ਬਣੀ ਡਰੈੱਸ 'ਚ ਫੋਟੋਸ਼ੂਟ ਕਰਵਾਇਐ, ਜਿਸ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤੈ।