UPSC CSE Result 2023: ਕੌਣ ਹਨ UPSC ਟੌਪਰ ਆਦਿਤਿਆ ਸ਼੍ਰੀਵਾਸਤਵ
By Neha diwan
2024-04-16, 16:57 IST
punjabijagran.com
ਸਿਵਲ ਸੇਵਾਵਾਂ
ਸਿਵਲ ਸੇਵਾਵਾਂ ਪ੍ਰੀਖਿਆ 2023 ਦਾ ਨਤੀਜਾ ਆ ਗਿਆ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਮੰਗਲਵਾਰ ਨੂੰ ਨਤੀਜਾ ਜਾਰੀ ਕੀਤਾ ਹੈ। ਲਖਨਊ ਦੇ ਆਦਿਤਿਆ ਸ਼੍ਰੀਵਾਸਤਵ ਨੇ UPSC ਵਿੱਚ ਟਾਪ ਕੀਤਾ ਹੈ।
UPSC ਦੀ ਜਾਣਕਾਰੀ ਅਨੁਸਾਰ
ਆਦਿਤਿਆ ਸ਼੍ਰੀਵਾਸਤਵ ਨੇ CSE 2023 ਵਿੱਚ (AIR 1) ਟਾਪ ਕੀਤਾ ਹੈ। ਇਸ ਤੋਂ ਬਾਅਦ ਅਨੀਮੇਸ਼ ਪ੍ਰਧਾਨ ਨੇ ਦੂਜਾ ਸਥਾਨ (AIR 2) ਅਤੇ ਡੋਨੂਰੂ ਅਨੰਨਿਆ ਰੈੱਡੀ ਨੇ ਤੀਜਾ ਸਥਾਨ (AIR 3) ਹਾਸਲ ਕੀਤਾ ਹੈ।
ਆਦਿਤਿਆ ਸ਼੍ਰੀਵਾਸਤਵ ਦਾ ਰੈਂਕ
UPSC ਟਾਪਰ ਆਦਿਤਿਆ ਸ਼੍ਰੀਵਾਸਤਵ ਲਖਨਊ ਦਾ ਰਹਿਣ ਵਾਲਾ ਹੈ। ਸਿਟੀ ਮੌਂਟੇਸਰੀ ਸਕੂਲ, ਲਖਨਊ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਸਾਲ 2021 ਵਿੱਚ ਆਦਿਤਿਆ ਨੇ ਯੂਪੀਐਸਸੀ ਵਿੱਚ 485 ਰੈਂਕ ਹਾਸਲ ਕੀਤਾ ਸੀ।
ਇੱਥੇ ਨਤੀਜਾ ਵੇਖੋ
ਸਿਵਲ ਸੇਵਾਵਾਂ ਪ੍ਰੀਖਿਆ 2023 ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਵਿੱਚ ਸਫਲ ਐਲਾਨੇ ਗਏ ਸਾਰੇ ਉਮੀਦਵਾਰਾਂ ਦੀ ਸੂਚੀ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਦੇਖੀ ਜਾ ਸਕਦੀ ਹੈ।
ਇਹਨਾਂ ਸਟੈਪਜ਼ ਨੂੰ ਫਾਲੋ ਕਰੋ
ਵੈੱਬਸਾਈਟ upsc.gov.in 'ਤੇ ਜਾਓ , ਹੋਮਪੇਜ 'ਤੇ ਨਤੀਜਾ ਲਿੰਕ ਦੇਖੋਗੇ। ਨਤੀਜਾ ਲਿੰਕ 'ਤੇ ਕਲਿੱਕ ਕਰੋ। ਸਾਹਮਣੇ ਇੱਕ PDF ਖੁੱਲੇਗੀ। ਇਸ 'ਤ ਆਪਣਾ ਰੋਲ ਨੰਬਰ ਲੱਭੋ। PDF ਨੂੰ ਡਾਊਨਲੋਡ ਕਰੋ ਤੇ ਪ੍ਰਿੰਟ ਆਊਟ ਲਓ।
ਆਈ.ਪੀ.ਐਸ. ਤੋਂ ਆਈ.ਏ.ਐਸ
ਆਦਿਤਿਆ ਸ਼੍ਰੀਵਾਸਤਵ ਇਸ ਸਮੇਂ ਪੱਛਮੀ ਬੰਗਾਲ ਵਿੱਚ ਅੰਡਰ ਟਰੇਨਿੰਗ ਆਈਪੀਐਸ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਪਿਤਾ ਅਜੈ ਸ਼੍ਰੀਵਾਸਤਵ ਕੇਂਦਰੀ ਆਡਿਟ ਵਿਭਾਗ ਵਿੱਚ ਏਏਓ ਦੇ ਤੌਰ 'ਤੇ ਕੰਮ ਕਰ ਰਹੇ ਹਨ।
ਕਿਵੇਂ ਕੀਤੀ ਤਿਆਰੀ
ਉਸ ਨੇ ਬਿਨਾਂ ਕੋਚਿੰਗ ਦੇ ਇਹ ਸਫਲਤਾ ਹਾਸਲ ਕੀਤੀ। ਉਸਨੇ ਟੈਸਟ ਸੀਰੀਜ਼ ਅਤੇ ਮੌਕ ਇੰਟਰਵਿਊਆਂ ਰਾਹੀਂ ਤਿਆਰੀ ਕੀਤੀ। ਉਸਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਨੂੰ ਵਿਕਲਪਿਕ ਵਿਸ਼ੇ ਵਜੋਂ ਚੁਣਿਆ ਹੈ।
ਜੇ ਪਹਿਲੀ ਵਾਰ ਜਾ ਰਹੇ ਹੋ ਕੇਦਾਰਨਾਥ ਤਾਂ ਇਨ੍ਹਾਂ ਟਿਪਸ ਨੂੰ ਨਾ ਕਰੋ ਨਜ਼ਰਅੰਦਾਜ਼
Read More