ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ 24 ਦਸੰਬਰ ਦੀ ਦੁਪਹਿਰ ਨੂੰ ਖੁਦਕੁਸ਼ੀ ਕਰ ਲਈ ਸੀ। ਅਦਾਕਾਰਾ ਨੇ ਆਪਣੇ ਸ਼ੋਅ ਦੇ ਸੈੱਟ 'ਤੇ ਫਾਹਾ ਲੈ ਕੇ ਮੌਤ ਨੂੰ ਗਲੇ ਲਗਾ ਲਿਆ।
ਅਦਾਕਾਰਾ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਹੀ ਉਸ ਦੀ ਮੌਤ ਬਾਰੇ ਖੁਲਾਸੇ ਹੋ ਰਹੇ ਹਨ। ਇੰਨਾ ਹੀ ਨਹੀਂ ਤੁਨੀਸ਼ਾ ਦੀ ਮਾਂ ਨੇ ਟੀਵੀ ਐਕਟਰ ਸ਼ੀਜ਼ਾਨ ਖਾਨ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ।
ਤੁਨੀਸ਼ਾ ਸ਼ਰਮਾ ਸਿਰਫ 20 ਸਾਲ ਦੀ ਸੀ। ਤੁਨੀਸ਼ਾ ਸ਼ਰਮਾ ਦਾ ਜਨਮ ਸਾਲ 2002 ਵਿੱਚ ਚੰਡੀਗੜ੍ਹ ਵਿੱਚ ਹੋਇਆ ਸੀ। ਆਉਣ ਵਾਲੀ 4 ਜਨਵਰੀ ਨੂੰ ਤੁਨੀਸ਼ਾ ਸ਼ਰਮਾ ਆਪਣਾ 21ਵਾਂ ਜਨਮਦਿਨ ਮਨਾਉਣ ਵਾਲੀ ਸੀ।
ਸਿਰਫ 14 ਸਾਲ ਦੀ ਉਮਰ ਵਿੱਚ, ਉਸਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਮਹਾਰਾਣਾ ਪ੍ਰਤਾਪ ਨਾਲ ਟੀਵੀ 'ਤੇ ਆਪਣੀ ਸ਼ੁਰੂਆਤ ਕੀਤੀ।
ਹੁਣ ਤੱਕ ਉਹ ਕਈ ਮਸ਼ਹੂਰ ਸ਼ੋਅਜ਼ ਦਾ ਹਿੱਸਾ ਰਹੀ ਹੈ। 'ਅਲੀ ਬਾਬਾ ਦਾਸਤਾਨ-ਏ-ਕਾਬੁਲ', 'ਇੰਟਰਨੈੱਟ ਵਾਲਾ ਲਵ', 'ਇਸ਼ਕ ਸੁਬੱਲਾ' ਤੇ 'ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ' ਵਰਗੇ ਕਈ ਸ਼ੋਅਜ਼ 'ਚ ਕੰਮ ਕੀਤਾ ਹੈ।
ਅਭਿਨੇਤਰੀ ਨੇ ਨਾ ਸਿਰਫ ਟੀਵੀ ਤੇ ਬਲਕਿ ਵੱਡੇ ਪਰਦੇ 'ਤੇ ਵੀ ਕੰਮ ਕੀਤਾ। ਫਿਲਮ 'ਫਿਤੂਰ' 'ਚ ਕੈਟਰੀਨਾ ਕੈਫ ਦੇ
ਇਸ ਤੋਂ ਇਲਾਵਾ ਤੁਨੀਸ਼ਾ ਨੇ ਕੁਝ ਮਿਊਜ਼ਿਕ ਵੀਡੀਓਜ਼ 'ਚ ਵੀ ਕੰਮ ਕੀਤਾ ਹੈ। ਉਸਦੇ ਮਿਊਜ਼ਿਕ ਵੀਡੀਓਜ਼ ਵਿੱਚ ਹੀਰੀਏ, ਮਨ ਬਸੀਆ, ਤੂੰ ਬੈਠਾ ਮੇਰੇ ਸਾਮਨੇ ਅਤੇ ਹੋਰ ਬਹੁਤ ਸਾਰੇ ਮਿਊਜ਼ਿਕ ਵੀਡੀਓਜ਼ ਸ਼ਾਮਲ ਹਨ।