ਵਿਆਹ 'ਚ ਲਹਿੰਗੇ ਤੇ ਗਾਊਨ ਦੀ ਬਜਾਏ ਪਹਿਨੋ ਇਹ ਡਰੈੱਸ
By Neha diwan
2024-03-12, 15:26 IST
punjabijagran.com
ਲਹਿੰਗਾ
ਜ਼ਿਆਦਾਤਰ ਲੜਕੀਆਂ ਨੂੰ ਵਿਆਹ 'ਚ ਲਹਿੰਗਾ ਪਹਿਨਣ ਦਾ ਸੁਝਾਅ ਦਿੱਤਾ ਜਾਂਦਾ ਹੈ ਅਤੇ ਕਈ ਲੜਕੀਆਂ ਇਹ ਵੀ ਸੋਚਦੀਆਂ ਹਨ ਕਿ ਵਿਆਹ 'ਚ ਉਨ੍ਹਾਂ ਨੂੰ ਬਿਹਤਰੀਨ ਦਿਖਣ ਲਈ ਲਹਿੰਗਾ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ।
ਲਾਂਚਾ ਡਰੈੱਸ
ਵਿਆਹ 'ਤੇ ਲੜਕੀਆਂ ਲਾਂਚਾ ਡਰੈੱਸ ਪਹਿਨ ਸਕਦੀਆਂ ਹਨ। ਲਹਿੰਗਾ ਦੀ ਥਾਂ 'ਤੇ ਪਹਿਨਣ ਲਈ ਲਾਂਚਾ ਡਰੈੱਸ ਬਹੁਤ ਵਧੀਆ ਆਪਸ਼ਨ ਹੋ ਸਕਦਾ ਹੈ।
ਕਿਥੋਂ ਖਰੀਦ ਸਕਦੇ ਹੋ
ਇਸ ਡਰੈੱਸ 'ਚ ਤੁਸੀਂ ਖੂਬਸੂਰਤ ਵੀ ਦਿਖਾਈ ਦਿਓਗੇ।ਇਸ ਪਹਿਰਾਵੇ ਦੇ ਬਹੁਤ ਸਾਰੇ ਆਪਸ਼ਨ ਬਜ਼ਾਰ ਵਿੱਚ ਮਿਲਣਗੇ ਅਤੇ ਤੁਸੀਂ ਇਸ ਕਿਸਮ ਦੀ ਡਰੈੱਸ ਨੂੰ ਆਨਲਾਈਨ ਵੀ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।
ਕੈਪ ਡਰੈੱਸ
ਵਿਆਹ ਦੇ ਮੌਕੇ 'ਤੇ ਲਹਿੰਗੇ ਦੀ ਬਜਾਏ ਕੈਪ ਡਰੈੱਸ ਵੀ ਪਹਿਨੀ ਜਾ ਸਕਦੀ ਹੈ। ਜੇਕਰ ਤੁਸੀਂ ਵਿਆਹ 'ਚ ਪਹਿਨਣ ਲਈ ਕੈਪ ਡਰੈੱਸ ਦੀ ਚੋਣ ਕਰਦੇ ਹੋ ਤਾਂ ਇਹ ਵੀ ਤੁਹਾਡੇ ਲਈ ਵਧੀਆ ਆਪਸ਼ਨ ਹੋ ਸਕਦਾ ਹੈ।
ਕਿਥੋਂ ਖਰੀਦ ਸਕਦੇ ਹੋ ਕੈਪ ਡਰੈੱਸ
ਇਸ ਲੁੱਕ 'ਚ ਤੁਸੀਂ ਵੱਖ ਨਜ਼ਰ ਆਓਗੇ। ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਤੇ ਆਪਸ਼ਨ ਵਿੱਚ ਕੈਪ ਡਰੈੱਸ ਮਿਲਣਗੇ ਜੋ ਤੁਸੀਂ ਮਾਰਕੀਟ ਵਿੱਚ ਜਾਂ ਆਨਲਾਈਨ ਵੀ ਖਰੀਦ ਸਕਦੇ ਹੋ।
ਅਨਾਰਕਲੀ ਸੂਟ
ਅਨਾਰਕਲੀ ਸੂਟ ਨੂੰ ਵਿਆਹਾਂ ਜਾਂ ਕਿਸੇ ਖਾਸ ਸਮਾਗਮ 'ਤੇ ਵੀ ਪਹਿਨਿਆ ਜਾ ਸਕਦਾ ਹੈ। ਅਨਾਰਕਲੀ ਸੂਟ ਲਹਿੰਗਾ ਵਰਗਾ ਲੁੱਕ ਦਿੰਦਾ ਹੈ। ਇਸ ਸੂਟ ਦੇ ਦੁਪੱਟੇ ਨੂੰ ਲਹਿੰਗੇ ਦੀ ਚੁੰਨੀ ਵਾਂਗ ਸਟਾਈਲ ਵੀ ਕੀਤਾ ਜਾ ਸਕਦਾ ਹੈ।
ਕਿਥੋਂ ਖਰੀਦ ਸਕਦੇ ਹੋ ਅਨਾਰਕਲੀ ਸੂਟ
ਇਸ ਪਹਿਰਾਵੇ ਵਿਚ ਤੁਸੀਂ ਆਰਾਮਦਾਇਕ ਹੋਵੋਗੇ। ਤੁਹਾਨੂੰ ਅਨਾਰਕਲੀ ਸੂਟ ਬਹੁਤ ਸਾਰੇ ਡਿਜ਼ਾਈਨਾਂ ਵਿੱਚ ਮਿਲਣਗੇ ਜੋ ਤੁਸੀਂ ਆਨਲਾਈਨ ਅਤੇ ਆਫਲਾਈਨ ਦੋਵਾਂ ਥਾਵਾਂ ਤੋਂ ਖਰੀਦ ਸਕਦੇ ਹੋ।
ALL PHOTO CREDIT : social media
ਸਧਾਰਨ ਲੁੱਕ ਲਈ ਵਧੀਆ ਹਨ ਇਹ ਸਲਵਾਰ ਸੂਟ, ਦੇਖੋ ਡਿਜ਼ਾਈਨ
Read More