ਮਕਰ ਸੰਕ੍ਰਾਂਤੀ ’ਤੇ ਇਨ੍ਹਾਂ ਹੈਲਥੀ ਤੇ ਰਵਾਇਤੀ Dishes ਨੂੰ ਕਰੋ ਟਰਾਈ


By Tejinder Thind2023-01-13, 15:37 ISTpunjabijagran.com

ਡਿਸ਼ੇਸ

ਮਕਰ ਸੰਕ੍ਰਾਂਤੀ ਮੌਕੇ ਕਈ ਤਰ੍ਹਾਂ ਦੇ ਰਵਾਇਤੀ ਵਿਅੰਜਨ ਤਿਆਰ ਕੀਤੇ ਜਾਂਦੇ ਹਨ। ਤੁਸੀਂ ਵੀ ਇਨ੍ਹਾਂ ਡਿਸ਼ੇਸ ਨੂੰ ਟਰਾਈ ਕਰ ਸਕਦੇ ਹੋ।

ਕਦੋਂ ਹੈ ਮਕਰ ਸੰਕ੍ਰਾਂਤੀ

ਪੰਚਾਂਗ ਮੁਤਾਬਕ ਸੂਰਜ ਦੇਵਤਾ 14 ਜਨਵਰੀ 2023 ਦੀ ਰਾਤ 8 ਵਜ ਕੇ 21 ਮਿੰਟ ’ਤੇ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰੇਗਾ। ਅਜਿਹੇ ਵਿਚ ਉਦਯਾ ਤਿਥੀ ਕਾਰਨ 15 ਜਨਵਰੀ ਨੂੰ ਮਕਰ ਸੰਕ੍ਰਾਂਤੀ ਮਨਾਈ ਜਾਵੇਗੀ।

ਖਿਚੜੀ

ਮਕਰ ਸੰਕ੍ਰਾਂਤੀ ਵਾਲੇ ਦਿਨ ਉਤਰ ਭਾਰਤ ਵਿਚ ਉੜਦ ਦਾਲ ਦੀ ਖਿਚੜੀ ਦਾ ਸੇਵਨ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾ ਮਕਰ ਸੰਕ੍ਰਾਂਤੀ ਅਧੂਰੀ ਮੰਨੀ ਜਾਂਦੀ ਹੈ।

ਪਿੰਨੀ

ਪਿੰਨੀ ਬਣਾਉਣ ਲਈ ਆਟਾ, ਦੁੱਧ, ਡਰਾਈ ਫੂਡਸ, ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬੇਹੱਦ ਹੀ ਸਵਾਦਿਸ਼ਟ ਹੁੰਦਾ ਹੈ।

ਗੱਚਕ

ਗੁੜ ਅਤੇ ਮੂੰਗਫਲੀ ਤੋਂ ਤਿਆਰ ਹੋਣ ਵਾਲੀ ਗੁੜ ਪੱਟੀ ਭਾਵ ਗੱਚਕ ਬੇਹੱਦ ਹੀ ਸਵਾਦੀ ਹੁੰਦੀ ਹੈ।

ਤਿਲ ਦੇ ਲੱਡੂ

ਸਵਾਦ ਵਿਚ ਮਿੱਠੇ ਅਤੇ ਸਿਹਤ ਲਈ ਲਾਭਕਾਰੀ ਤਿਲ ਅਤੇ ਗੁੜ ਦੇ ਲੱਡੂ ਸਰੀਰ ਨੂੰ ਗਰਮ ਰੱਖਣ ਦਾ ਕੰਮ ਕਰਦੇ ਹਨ।

ਮੁਰਮੁਰਾ ਲੱਡੂ

ਗੁੜ ਅਤੇ ਮੁਰਮੁਰਾ ਅਤੇ ਮਿਲਾ ਕੇ ਬਣਨ ਵਾਲੀ ਇਹ ਰੈਸਪੀ ਮਕਰ ਸੰਕ੍ਰਾਂਤੀ ’ਤੇ ਆਪਣੀ ਅਹਿਮੀਅਤ ਹੋਰ ਵਧਾ ਦਿੰਦੀ ਹੈ।

ਜੇ 1 ਮਹੀਨੇ ਤੋਂ ਹੋ ਰਹੀਆਂ ਹਨ ਇਹ ਸਮੱਸਿਆਵਾਂ ਤਾਂ ਆ ਸਕਦੈ ਹਾਰਟ ਅਟੈਕ