ਟ੍ਰੈਡੀਸ਼ਨਲ ਵੇਅਰ ਲਈ ਬੈਸਟ ਹਨ ਤ੍ਰਿਪਤੀ ਡਿਮਰੀ ਦੇ ਲੁੱਕਜ਼


By Neha diwan06, Oct 2024 11:15 AMpunjabijagran.com

ਵ੍ਹਾਈਟ ਸਾੜ੍ਹੀ

ਤ੍ਰਿਪਤੀ ਡਿਮਰੀ ਨੇ ਵ੍ਹਾਈਟ ਡੀਪ ਨੇਕ ਬਲਾਊਜ਼ ਦੇ ਨਾਲ ਬਲੱਸ਼ ਪਿੰਕ ਕਲਰ ਦੀ ਨੈੱਟ ਸਾੜ੍ਹੀ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

ਵ੍ਹਾਈਟ ਸਾੜ੍ਹੀ ਲੁੱਕ

ਉਸਦੀ ਸਾੜ੍ਹੀ ਵਿੱਚ ਛੋਟੇ ਫੁੱਲਾਂ ਦੀ ਕਢਾਈ ਵੀ ਹੈ ਤੇ ਬਾਰਡਰ ਨੂੰ ਸਫੈਦ ਸੀਕੁਇਨ ਲੇਸ ਨਾਲ ਸਜਾਇਆ ਗਿਆ ਹੈ। ਉਸ ਨੇ ਘੱਟ ਤੋਂ ਘੱਟ ਐਕਸੈਸਰੀਜ਼ ਦੇ ਨਾਲ ਮੇਕਅੱਪ ਕੀਤਾ ਹੈ ਜੋ ਲੁੱਕ ਨੂੰ ਪੂਰਾ ਕਰਦਾ ਹੈ।

ਜਾਮਨੀ ਸਾੜ੍ਹੀ

ਤ੍ਰਿਪਤੀ ਡਿਮਰੀ ਨੇ ਜਾਮਨੀ ਰੰਗ ਦੀ ਪਲੇਨ ਸਾਟਿਨ ਸਾੜ੍ਹੀ ਦੇ ਨਾਲ ਬਲੈਕ ਸੀਕੁਇਨ ਵਰਕ ਡੀਪ ਨੇਕ ਬਲਾਊਜ਼ ਪਾਇਆ ਹੋਇਆ ਹੈ, ਜਿਸ ਵਿੱਚ ਉਹ ਬਹੁਤ ਹੌਟ ਲੱਗ ਰਹੀ ਹੈ।

ਪੇਸਟਲ ਸੂਟ

ਤ੍ਰਿਪਤੀ ਨੇ ਪੇਸਟਲ ਰੰਗ ਦੇ ਅਨਾਰਕਲੀ ਸੂਟ ਦੇ ਨਾਲ ਜਾਮਨੀ ਰੰਗ ਦੇ ਮਖਮਲੀ ਫੈਬਰਿਕ ਦੀ ਕਢਾਈ ਵਾਲਾ ਦੁਪੱਟਾ ਪਹਿਨਿਆ ਹੈ। ਉਸਦੇ ਦੁਪੱਟੇ ਤੇ ਸ਼ੀਸ਼ੇ ਤੇ ਸੀਕੁਇਨ ਵਰਕ ਨਾਲ ਸਜਾਵਟ ਕੀਤੀ ਗਈ ਹੈ।

ਪੇਸਟਲ ਸੂਟ ਕਿਵੇਂ ਸਟਾਈਲ ਕਰਨਾ

ਉਸਨੇ ਡਾਇਮੰਡ ਡ੍ਰੌਪ ਡਾਊਨ ਈਅਰਰਿੰਗਸ ਦੇ ਨਾਲ ਗਲੋਸੀ ਮੇਕਅੱਪ ਕੀਤਾ ਹੈ। ਲੁੱਕ ਨੂੰ ਪੂਰਾ ਕਰਨ ਲਈ, ਉਸਨੇ ਇੱਕ ਮੈਸੀ ਬਨ ਬਣਾਇਆ ਹੈ ਅਤੇ ਪਹਿਰਾਵੇ ਨਾਲ ਮੇਲ ਖਾਂਦੀ ਜੁੱਤੀ ਪਾਈ ਹੋਈ ਹੈ।

ਲਾਲ ਲਹਿੰਗਾ

ਇਹ ਲਾਲ ਰੰਗ ਦਾ ਬਨਾਰਸੀ ਟਿਸ਼ੂ ਸਿਲਕ ਲਹਿੰਗਾ ਤ੍ਰਿਪਤੀ ਡਿਮਰੀ 'ਤੇ ਬਹੁਤ ਪਿਆਰਾ ਲੱਗ ਰਿਹਾ ਹੈ। ਲਹਿੰਗਾ 'ਤੇ ਗੋਟਾ ਵਰਕ ਡਿਜ਼ਾਈਨ ਹੈ ਜੋ ਲੁੱਕ ਨੂੰ ਵਧਾਉਂਦਾ ਹੈ।

ਫਲੋਰਲ ਪ੍ਰਿੰਟਿਡ ਸਾੜ੍ਹੀ

ਅਦਾਕਾਰਾ ਹਰੇ ਰੰਗ ਦੀ ਫਲੋਰਲ ਪ੍ਰਿੰਟਿਡ ਸਾੜ੍ਹੀ ਤੇ ਸਟ੍ਰੈਪੀ ਡਿਜ਼ਾਈਨ ਦੇ ਬਲਾਊਜ਼ 'ਚ ਕਾਫੀ ਹੌਟ ਲੱਗ ਰਹੀ ਹੈ। ਉਸਦੇ ਕੰਨਾਂ ਵਿੱਚ ਝੁਮਕੇ ਅਤੇ ਉਸਦੇ ਹੱਥਾਂ ਵਿੱਚ ਲਾਲ ਚੂੜੀਆਂ ਕੈਰੀ ਕੀਤੀਆਂ ਹਨ।

ALL PHOTO CREDIT : INSTAGRAM

ਨਰਾਤਿਆਂ 'ਚ ਨੌਂ ਰੰਗਾਂ ਨੂੰ ਕਰੋ ਕੈਰੀ, ਆਲੀਆ ਭੱਟ ਦੇ ਲੁੱਕਜ਼ ਕਰੋ ਟ੍ਰਾਈ