ਜੇਕਰ ਤੁਸੀਂ ਸਾੜ੍ਹੀ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਬਾਜ਼ਾਰ ਵਿੱਚ ਸਾੜ੍ਹੀਆਂ ਦੇ ਵੱਖ-ਵੱਖ ਰੁਝਾਨਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਅੱਜਕੱਲ੍ਹ ਕਈ ਤਰ੍ਹਾਂ ਦੀਆਂ ਸਾੜ੍ਹੀਆਂ ਟ੍ਰੈਂਡ ਵਿੱਚ ਹਨ।
ਅੱਜਕੱਲ੍ਹ ਅਜਿਹੀਆਂ ਮਾਡਰਨ ਸਾੜੀਆਂ ਮੁਟਿਆਰਾਂ ਵਿੱਚ ਕਾਫ਼ੀ ਰੁਝਾਨ ਵਿੱਚ ਹਨ। ਤੁਸੀਂ ਇਸ ਨਾਲ ਕੌਟਨ ਸਾੜੀ ਨੂੰ ਵੀ ਸਟਾਈਲ ਕਰ ਸਕਦੇ ਹੋ।
ਅੱਜਕਲ ਰਫਲ ਸਾੜ੍ਹੀਆਂ ਕਾਫੀ ਟ੍ਰੈਂਡ ਵਿੱਚ ਹਨ। ਇਸ ਦੇ ਨਾਲ ਹੀ ਅਜਿਹੀਆਂ ਰੇਡੀ ਟੂ ਡ੍ਰੈਪ ਸਾੜ੍ਹੀਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜੇਕਰ ਤੁਸੀਂ ਸਾੜ੍ਹੀ 'ਚ ਆਪਣੇ ਫਿਗਰ ਨੂੰ ਫਲਾਂਟ ਕਰਨਾ ਚਾਹੁੰਦੇ ਹੋ, ਤਾਂ ਇਹ ਗਾਊਨ ਸ਼ੇਪ ਵਾਲੀਆਂ ਸਾੜੀਆਂ ਤੁਹਾਡੇ ਲਈ ਪਰਫੈਕਟ ਹੋਣਗੀਆਂ। ਇਸ ਨੂੰ ਪਹਿਨਣ ਤੋਂ ਬਾਅਦ ਤੁਸੀਂ ਸ਼ਾਨਦਾਰ ਦਿਖਾਈ ਦੇਵੋਗੇ।
ਪਹਿਲਾਂ ਨੈੱਟ ਅਤੇ ਸ਼ਿਮਰ ਸਾੜ੍ਹੀਆਂ ਕਾਫੀ ਟ੍ਰੈਂਡ 'ਚ ਸਨ ਪਰ ਹੁਣ ਇਨ੍ਹਾਂ ਦੋਵਾਂ ਦਾ ਕੰਬੋ ਵੀ ਬਾਜ਼ਾਰ 'ਚ ਆ ਗਿਆ ਹੈ, ਜੋ ਧਮਾਲ ਮਚਾ ਰਿਹਾ ਹੈ।
ਜੇਕਰ ਤੁਸੀਂ ਰਫਲ ਸਾੜ੍ਹੀ 'ਚ ਨਵੀਂ ਲੁੱਕ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨੂੰ ਪਹਿਨਣ ਤੋਂ ਬਾਅਦ ਤੁਸੀਂ ਕਿਸੇ ਹੀਰੋਇਨ ਤੋਂ ਘੱਟ ਨਹੀਂ ਦਿਖੋਗੇ।
ਬੈਲਟ ਵਾਲੀਆਂ ਸਾੜ੍ਹੀਆਂ ਕਾਫੀ ਟ੍ਰੈਂਡ ਵਿੱਚ ਹਨ। ਜੇ ਤੁਸੀਂ ਕੁਝ ਵੱਖਰਾ ਤੇ ਸਟਾਈਲਿਸ਼ ਪਹਿਨਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਅਲਮਾਰੀ ਵਿੱਚ ਇਸ ਕਿਸਮ ਦੀ ਸਾੜ੍ਹੀ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।