ਊਟੀ ਤਾਮਿਲਨਾਡੂ ਦੇ ਨੀਲਗਿਰੀ ਪਹਾੜੀਆਂ ਵਿੱਚ ਸਥਿਤ ਇੱਕ ਸੁੰਦਰ ਪਹਾੜੀ ਸਟੇਸ਼ਨ ਹੈ, ਜੋ ਆਪਣੀ ਕੁਦਰਤੀ ਸੁੰਦਰਤਾ ਅਤੇ ਠੰਢੇ ਮੌਸਮ ਲਈ ਮਸ਼ਹੂਰ ਹੈ। ਇਸ ਨੂੰ 'ਹਿੱਲ ਸਟੇਸ਼ਨਾਂ ਦੀ ਰਾਣੀ' ਵੀ ਕਿਹਾ ਜਾਂਦਾ ਹੈ।
ਇਸ ਕਾਰਨ ਇੱਥੇ ਸੈਲਾਨੀ ਆਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਊਟੀ ਕਈ ਬਾਲੀਵੁੱਡ ਫਿਲਮਾਂ ਦਾ ਪਸੰਦੀਦਾ ਸ਼ੂਟਿੰਗ ਸਪੌਟ ਵੀ ਰਿਹਾ ਹੈ।
ਇਹ ਉੱਚੇ ਪਾਈਨ ਦੇ ਰੁੱਖਾਂ ਵਿਚਕਾਰ ਕੁਦਰਤ ਦਾ ਅਨੰਦ ਲੈਣ ਲਈ ਸਭ ਤੋਂ ਵਧੀਆ ਜਗ੍ਹਾ ਹੈ। ਤੁਸੀਂ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਇਸ ਜਗ੍ਹਾ ਨੂੰ ਕਈ ਵਾਰ ਦੇਖਿਆ ਹੋਵੇਗਾ।
“ਕਯਾਮਤ ਸੇ ਕਯਾਮਤ ਤਕ”, “ਰਾਜ਼”, “ਰਾਵਣ”, “ਬਰਫੀ”, “ਦੀਵਾਨਾ” ਆਦਿ ਵਰਗੀਆਂ ਕਈ ਫਿਲਮਾਂ ਦੀ ਸ਼ੂਟਿੰਗ ਇਸ ਜੰਗਲ ਵਿੱਚ ਹੋ ਚੁੱਕੀ ਹੈ। ਇਸ ਥਾਂ 'ਤੇ ਬਾਲੀਵੁੱਡ ਦੇ ਕਈ ਗੀਤਾਂ ਦੀ ਸ਼ੂਟਿੰਗ ਹੋਈ ਹੈ।
ਇਹ ਊਟੀ ਵਿੱਚ ਸਭ ਤੋਂ ਪ੍ਰਸਿੱਧ ਪਿਕਨਿਕ ਸਥਾਨ ਹੈ, ਜੋ ਕਿ ਇਸਦੀ ਸੁੰਦਰ ਝੀਲ ਤੇ ਪਹਾੜੀਆਂ ਲਈ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਝੀਲ ਦੇ ਕਿਨਾਰੇ ਸੈਰ ਕਰ ਸਕਦੇ ਹੋ।
ਊਟੀ ਝੀਲ ਇੱਕ ਆਰਟੀਫਿਸ਼ੀਅਲ ਝੀਲ ਹੈ, ਜੋ ਸ਼ਹਿਰ ਦੇ ਮੱਧ ਵਿੱਚ ਸਥਿਤ ਹੈ। ਇਹ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਵੀ ਹੈ, ਜਿੱਥੇ ਤੁਸੀਂ ਬੋਟਿੰਗ ਜਾ ਸਕਦੇ ਹੋ ਜਾਂ ਝੀਲ ਦੇ ਨਾਲ-ਨਾਲ ਸੈਰ ਕਰ ਸਕਦੇ ਹੋ।
ਇਹ ਇੱਕ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੈ, ਜੋ ਊਟੀ ਨੂੰ ਕੋਇੰਬਟੂਰ ਨਾਲ ਜੋੜਦਾ ਹੈ। ਇਹ ਇੱਕ ਸੁੰਦਰ ਰੇਲਵੇ ਰੂਟ ਹੈ, ਜੋ ਨੀਲਗਿਰੀ ਪਹਾੜੀਆਂ ਵਿੱਚੋਂ ਲੰਘਦਾ ਹੈ।
ਬੋਟੈਨੀਕਲ ਗਾਰਡਨ ਊਟੀ ਸ਼ਹਿਰ ਦੇ ਬਾਹਰ ਸਥਿਤ ਇੱਕ ਸੁੰਦਰ ਬਾਗ ਹੈ। ਇੱਥੇ ਤੁਸੀਂ ਵੱਖ-ਵੱਖ ਕਿਸਮਾਂ ਦੇ ਫੁੱਲ ਅਤੇ ਪੌਦੇ ਦੇਖ ਸਕਦੇ ਹੋ। ਇਹ ਜਗ੍ਹਾ ਕਈ ਬਾਲੀਵੁੱਡ ਫਿਲਮਾਂ ਜਿਵੇਂ ''ਮੈਂ ਪਿਆਰ ਕੀਆ'' ''ਚ ਦਿਖਾਈ ਗਈ ਹੈ।