Totke for Money: ਮਿਹਨਤ ਦੀ ਕਮਾਈ ਦੀ ਇੰਝ ਕਰ ਸਕਦੇ ਹੋ ਬਚਤ


By Ramandeep Kaur01, Nov 2022 12:13 PMpunjabijagran.com

ਬਚਤ ਲਈ

ਜੋਤਿਸ਼ ਸ਼ਾਸਤਰ ਮੁਤਾਬਕ ਪੈਸਿਆਂ ਦੀ ਬਚਤ ਲਈ ਸਭ ਤੋਂ ਪਹਿਲਾਂ ਮਾਤਾ ਲਕਸ਼ਮੀ ਨੂੰ ਇੱਕ ਸਿੱਕਾ ਭੇਟ ਕਰੋ ਤੇ ਫਿਰ ਉਸ ਨੂੰ ਆਟੇ ਦੇ ਡੱਬੇ 'ਚ ਰੱਖ ਦਿਓ। ਅਜਿਹਾ ਕਰਨ ਨਾਲ ਲਾਭ ਮਿਲੇਗਾ।

ਇੰਝ ਰੋਕੋ ਫਿਜ਼ੂਲ ਖਰਚ

ਫਿਜ਼ੂਲ ਖਰਚ ਰੋਕਣ ਲਈ ਪਰਸ 'ਚ ਲੌਂਗ ਦੇ ਸੱਤ ਦਾਣੇ ਰੱਖਣ ਨਾਲ ਬਹੁਤ ਫਾਇਦਾ ਮਿਲਦਾ ਹੈ।

ਅਚਾਨਕ ਹੋਵੇਗੀ ਧਨ ਪ੍ਰਾਪਤੀ

ਮਾਨਤਾ ਹੈ ਕਿ ਮਾਂ ਦੁਰਗਾ ਨੂੰ ਸ਼ੁੱਕਰਵਾਰ ਦੇ ਦਿਨ ਗੁੜਹਲ ਦੇ ਫੁੱਲਾਂ ਦੀ ਮਾਲਾ ਚੜ੍ਹਾਉਣ ਨਾਲ ਧਨ ਦੀ ਅਚਾਨਕ ਪ੍ਰਾਪਤੀ ਹੁੰਦੀ ਹੈ।

ਰੁਕੀ ਧਨ ਪ੍ਰਾਪਤੀ ਲਈ

ਰੁਕੇ ਪੈਸੇ ਵਾਪਸ ਲੈਣ ਲਈ ਸੂਰਜ ਨੂੰ ਰੋਜ਼ਾਨਾ ਜਲ ਚੜ੍ਹਾਓ ਤੇ ਇਸਦੇ ਨਾਲ ਹੀ ਗੁੜਹਲ ਦੇ ਫੁੱਲ ਵੀ ਚੜ੍ਹਾਓ।

ਪ੍ਰਮੋਸ਼ਨ ਲਈ ਕਰੋ ਉਪਾਅ

ਪ੍ਰਮੋਸ਼ਨ ਜਾਂ ਵਪਾਰ 'ਚ ਵਾਧੇ ਲਈ ਸ਼ਾਮ ਦੀ ਪੂਜਾ ਸਮੇਂ ਕਪੂਰ ਦਾ ਦੀਵਾ ਜਗਾਓ। ਜਲਦੀ ਹੀ ਲਾਭ ਮਿਲੇਗਾ।

ਗੁਆਚੀ ਧਨ ਪ੍ਰਾਪਤੀ ਲਈ

ਗੁਆਚੀ ਧਨ ਪ੍ਰਾਪਤੀ ਲਈ ਸ਼ਨਿੱਚਰਵਾਰ ਦੇ ਦਿਨ ਭਗਵਾਨ ਸ਼ਨੀਦੇਵ ਨੂੰ ਤਿਲ ਭੇਟ ਕਰਨ ਨਾਲ ਬਹੁਤ ਲਾਭ ਪ੍ਰਾਪਤ ਹੁੰਦਾ ਹੈ।

ਮਨਚਾਹਾ ਆਰਥਿਕ ਲਾਭ

ਆਪਣੇ ਕਾਰਜ ਖੇਤਰ 'ਚ ਮਨਚਾਹੇ ਆਰਥਿਕ ਵਾਧੇ ਲਈ ਆਪਣੇ ਕੰਮ ਵਾਲੀ ਥਾਂ ਡੈਸਕ 'ਤੇ ਪਿੱਤਲ ਜਾਂ ਮਿੱਟੀ ਦਾ ਕੱਛੂ ਇੱਕ ਪਲੇਟ 'ਚ ਰੱਖ ਲਓ। ਬਹੁਤ ਲਾਭ ਮਿਲੇਗਾ।

ਮੰਗਲਵਾਰ ਨੂੰ ਨਾ ਕਰੋ ਇਹ ਗਲਤੀ, ਨਹੀਂ ਤਾਂ ਤੁਹਾਨੂੰ ਹੋ ਸਕਦੀਆਂ ਹਨ ਸਿਹਤ ਸੰਬੰਧੀ ਸਮੱਸਿਆਵਾਂ