ਵਿੰਟਰ ਸਕਿਨ ਪ੍ਰੋਬਲਮ ਤੋਂ ਛੁਟਕਾਰਾ ਪਾਉਣ ਲਈ ਦੁੱਧ ਨੂੰ ਵਰਤੋਂ ਇਨ੍ਹਾਂ ਤਰੀਕਿਆਂ ਨਾਲ


By Neha diwan04, Dec 2023 12:12 PMpunjabijagran.com

ਸਰਦੀਆਂ 'ਚ ਸਕਿਨ ਸਮੱਸਿਆਵਾਂ

ਸਾਨੂੰ ਸਾਰਿਆਂ ਨੂੰ ਠੰਢਾ ਮੌਸਮ ਬਹੁਤ ਪਸੰਦ ਹੈ। ਪਰ ਠੰਢੀਆਂ ਹਵਾਵਾਂ ਆਪਣੇ ਨਾਲ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਸਮੱਸਿਆਵਾਂ ਲੈ ਕੇ ਆਉਂਦੀਆਂ ਹਨ। ਇਸ ਮੌਸਮ 'ਚ ਖੁਸ਼ਕ ਚਮੜੀ ਤੋਂ ਲੈ ਕੇ ਫਟੇ ਬੁੱਲ੍ਹਾਂ ਤੱਕ ਦੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ।

ਸਕਿਨ ਕੇਅਰ ਪ੍ਰੋਡਕਟਸ

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ।

ਜੇ ਸਕਿਨ ਖੁਸ਼ਕ ਹੈ ਤਾਂ

ਠੰਢ ਦੇ ਦਿਨਾਂ ਵਿੱਚ ਖੁਸ਼ਕ ਚਮੜੀ ਦੀ ਸਮੱਸਿਆ ਬਹੁਤ ਆਮ ਹੈ। ਦਰਅਸਲ ਇਸ ਮੌਸਮ 'ਚ ਜਦੋਂ ਠੰਢੀਆਂ ਹਵਾਵਾਂ ਚਲਦੀਆਂ ਹਨ ਤਾਂ ਇਸ ਨਾਲ ਚਮੜੀ 'ਚ ਖੁਸ਼ਕੀ ਵਧ ਜਾਂਦੀ ਹੈ। ਜਿਸ ਕਾਰਨ ਚਮੜੀ ਵਿੱਚ ਜਲਣ ਆਦਿ ਹੋ ਜਾਂਦੀ ਹੈ।

ਮਿਲਕ ਬਾਥ

ਸਰਦੀਆਂ ਵਿੱਚ ਤੁਸੀਂ ਮਿਲਕ ਬਾਥ ਲੈ ਸਕਦੇ ਹੋ। ਇਸ ਨਾਲ ਤੁਹਾਡੀ ਚਮੜੀ ਹਾਈਡਰੇਟ ਰਹੇਗੀ। ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ਵਿਚ ਕੁਝ ਕੱਪ ਦੁੱਧ ਮਿਲਾ ਕੇ ਉਸ ਬਾਥਟਬ ਵਿਚ ਕੁਝ ਦੇਰ ਬੈਠੋ।

ਸਕਿਨ ਜਲਣ ਲਈ ਉਪਾਅ

ਠੰਢੀਆਂ ਹਵਾਵਾਂ ਚਮੜੀ ਨੂੰ ਖੁਸ਼ਕ ਬਣਾਉਂਦੀਆਂ ਹਨ। ਇੱਕ ਚਮਚ ਦੁੱਧ ਅਤੇ ਇੱਕ ਚਮਚ ਤਾਜਾ ਐਲੋਵੇਰਾ ਜੈੱਲ ਮਿਲਾਓ। ਇਸ ਨੂੰ ਆਪਣੀ ਚਮੜੀ ਦੇ ਸੁੱਕੇ ਅਤੇ ਖਾਰਸ਼ ਵਾਲੇ ਖੇਤਰਾਂ 'ਤੇ ਲਗਾਓ।

ਜੇ ਤੁਹਾਡੇ ਬੁੱਲ੍ਹ ਫਟੇ ਹੋਏ ਹਨ

ਠੰਢ ਦੇ ਦਿਨਾਂ ਵਿਚ ਬੁੱਲ੍ਹਾਂ ਦੇ ਫਟੇ ਹੋਣ ਦੀ ਸਮੱਸਿਆ ਬਹੁਤ ਆਮ ਹੈ ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਦੁੱਧ ਤੇ ਸ਼ਹਿਦ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਲਗਾਓ ਤੇ ਇਸ ਨੂੰ ਕੁਝ ਸਮੇਂ ਲਈ ਇਸ ਤਰ੍ਹਾਂ ਹੀ ਰਹਿਣ ਦਿਓ।

ਝੁਲਸਣ ਦੀ ਸਮੱਸਿਆ

ਸਰਦੀਆਂ ਦੇ ਦਿਨਾਂ ਵਿੱਚ ਸਾਨੂੰ ਧੁੱਪ ਬਹੁਤ ਪਸੰਦ ਹੁੰਦੀ ਹੈ ਤੇ ਅਸੀਂ ਲੰਬੇ ਸਮੇਂ ਤੱਕ ਧੁੱਪ ਵਿੱਚ ਬੈਠਣਾ ਪਸੰਦ ਕਰਦੇ ਹਾਂ। ਜਿਸ ਕਾਰਨ ਕਈ ਵਾਰ ਝੁਲਸਣ ਲੱਗ ਜਾਂਦੀ ਹੈ।

ਝੁਲਸਣ ਦੀ ਸਮੱਸਿਆ ਤੋਂ ਬਚਾਅ

ਕੁਝ ਮਾਤਰਾ ਵਿੱਚ ਠੰਢਾ ਦੁੱਧ ਲੈਣਾ ਹੈ ਤੇ ਫਿਰ ਇਸ ਵਿੱਚ ਗੁਲਾਬ ਜਲ ਮਿਲਾਉਣਾ ਹੈ। ਹੁਣ ਇਸ ਨੂੰ ਕਾਟਨ ਬਾਲ ਦੀ ਮਦਦ ਨਾਲ ਆਪਣੀ ਚਮੜੀ 'ਤੇ ਲਗਾਓ। ਇਸ ਨਾਲ ਤੁਹਾਨੂੰ ਕਾਫੀ ਠੰਡਕ ਮਿਲੇਗੀ।

ਸਰਦੀਆਂ 'ਚ ਉੱਤਰ ਪੂਰਬੀ ਭਾਰਤ ਦੀਆਂ ਇਹ ਥਾਵਾਂ ਨਹੀਂ ਹਨ ਸਵਰਗ ਤੋਂ ਘੱਟ