ਪਾਰਟਨਰ ਨਾਲ ਝਗੜਾ ਸਲਝਾਉਣ ਲਈ ਅਪਣਾਓ ਇਹ ਟਿਪਸ


By Neha diwan09, Sep 2024 03:11 PMpunjabijagran.com

ਪਾਰਟਨਰ ਨਾਲ ਝਗੜਾ

ਆਪਸੀ ਮਤਭੇਦ ਜਾਂ ਕਈਂ ਵਾਰ ਛੋਟੀਆਂ- ਛੋਟੀਆਂ ਗੱਲਾਂ ਨੂੰ ਲੈ ਕੇ ਪਤੀ-ਪਤਨੀ ਜਾਂ ਪਾਰਟਨਰਜ਼ 'ਚ ਝਗੜਾ ਹੋਣਾ ਬਹੁਤ ਆਮ ਗੱਲ ਹੈ। ਜਾਣੋ ਇਸ ਨੂੰ ਕਿਵੇਂ ਸਲਝਾਉਣਾ ਹੈ।

ਰਿਸ਼ਤੇ ਨੂੰ ਸਹੀ ਤਰੀਕੇ ਨਾਲ ਸੰਭਾਲਣਾ

ਜੇਕਰ ਝਗੜੇ ਨੂੰ ਸਹੀ ਤਰੀਕੇ ਨਾਲ ਨਾ ਸੰਭਾਲਿਆ ਜਾਵੇ ਤਾਂ ਰਿਸ਼ਤੇ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੇ ਤੁਹਾਡਾ ਰਿਸ਼ਤਾ ਟੁੱਟ ਵੀ ਸਕਦਾ ਹੈ।

ਅਪਣਾਓ ਇਹ ਟਿਪਸ

ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਾਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਪਾਰਟਨਰ ਨਾਲ ਹੋਏ ਝਗੜੇ ਨੂੰ ਸਲਝਾਉਣ 'ਚ ਮਦਦ ਲੈ ਸਕਦੇ ਹੋ।

ਖੁੱਲ੍ਹ ਕੇ ਗੱਲ ਕਰੋ

ਆਪਣੇ ਸਾਥੀ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਤੇ ਆਪਣੇ ਸਾਥੀ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਸਮਝੋਤਾ ਕਰਨਾ

ਜੇਕਰ ਤੁਹਾਡੇ ਦੋਵਾਂ ਦਾ ਨਜ਼ਰੀਆਂ ਅਲੱਗ-ਅਲੱਗ ਹੈ ਤਾਂ ਤੁਸੀਂ ਸਮਝੋਤਾ ਕਰਨ ਲਈ ਤਿਆਰ ਰਹੋ ਤੇ ਦੋਵੇਂ ਮਿਲ ਕੇ ਝਗੜੇ ਨੂੰ ਸਲਝਾਉਣ ਲਈ ਵਿਚਕਾਰ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰੋ।

ਭਾਵਨਾਵਾਂ ਦੱਸਣਾ

ਆਪਣੇ ਸਾਥੀ ਨੂੰ ਦੱਸੋ ਕਿ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ। ਆਪਣੀਆ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਜ਼ਾਹਰ ਕਰੋ ਪਰ ਗੁੱਸਾ ਜਾਂ ਇਗੋ ਨਾ ਕਰੋ।

ਸ਼ਾਤੀ ਨਾਲ ਸੁਣੋ

ਜਦੋਂ ਤੁਹਾਡਾ ਪਾਰਟਨਰ ਆਪਣੀ ਗੱਲ ਦੱਸ ਰਿਹਾ ਹੈ ਤਾਂ ਸ਼ਾਤੀ ਨਾਲ ਸੁਣੋ। ਉਸ ਨੂੰ ਪੂਰੀ ਤਰ੍ਹਾਂ ਆਪਣੀ ਗੱਲ ਕਹਿਣ ਦਿਓ ਪਰ ਉਸ ਦੀ ਗੱਲ ਵਿੱਚ ਨਾ ਟੋਕੋ।

ਮੁਗਲਾਈ ਮਹਿੰਦੀ ਦੇ ਡਿਜ਼ਾਈਨ ਹਨ ਬਹੁਤ ਖਾਸ, ਇਕ ਵਾਰ ਜ਼ਰੂਰ ਅਜ਼ਮਾਓ