ਭਾਵੇਂ ਇਡਲੀ ਇੱਕ ਦੱਖਣੀ ਭਾਰਤੀ ਪਕਵਾਨ ਹੈ, ਪਰ ਅੱਜ ਇਹ ਪਕਵਾਨ ਪੂਰੇ ਭਾਰਤ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਖਾਣ 'ਚ ਹਲਕਾ ਹੋਣ ਦੇ ਨਾਲ-ਨਾਲ ਇਡਲੀ ਬਣਾਉਣਾ ਵੀ ਬਹੁਤ ਆਸਾਨ ਹੈ।
ਤੁਹਾਨੂੰ ਇੱਕ ਭਾਂਡੇ ਵਿੱਚ ਇੱਕ ਕੱਪ ਮੂੰਗੀ ਦੀ ਦਾਲ ਲੈ ਕੇ ਇਸਨੂੰ ਧੋਣਾ ਹੈ ਇਸ ਤੋਂ ਬਾਅਦ ਮਿਕਸਰ ਜਾਰ 'ਚ ਮੂੰਗੀ ਦੀ ਦਾਲ, ਅੱਧਾ ਕੱਪ ਦਹੀਂ, ਅੱਧਾ ਕਟੋਰਾ ਸੂਜੀ, ਦੋ ਹਰੀਆਂ ਮਿਰਚਾਂ ਅਤੇ ਅੱਧਾ ਅਦਰਕ ਪਾ ਕੇ ਪੀਸ ਲਓ।
ਹੁਣ ਇਸ ਮਿਸ਼ਰਣ ਨੂੰ ਲਗਪਗ ਪੰਜ ਮਿੰਟ ਤੱਕ ਫੁੱਲਣ ਲਈ ਛੱਡ ਦਿਓ। ਦੂਜੇ ਪਾਸੇ, ਗਾਜਰ ਨੂੰ ਪੀਸ ਲਓ ਅਤੇ ਇਸ ਵਿਚ ਕੁਝ ਫਰੋਜ਼ਨ ਮਟਰ ਵੀ ਪਾਓ।
ਤਿਆਰ ਮਿਸ਼ਰਣ 'ਚ ਸਾਰੀਆਂ ਸਬਜ਼ੀਆਂ, ਕੱਟਿਆ ਹੋਇਆ ਧਨੀਆ, ਨਮਕ, ਹਲਦੀ ਅਤੇ ਈਨੋ ਜਾਂ ਫਰੂਟ ਸਾਲਟ ਪਾਓ। ਆਪਣੇ ਇਡਲੀ ਸਟੈਂਡ ਨੂੰ ਤੇਲ ਨਾਲ ਗਰੀਸ ਕਰੋ, ਇਸ ਵਿੱਚ ਆਪਣਾ ਇਡਲੀ ਬੈਟਰ ਭਰੋ, 5-10 ਮਿੰਟ ਲਈ ਪਕਾਓ।
ਸ਼ੈੱਫ ਪੰਕਜ ਭਦੌਰੀਆ ਨੇ ਦੱਸਿਆ ਕਿ ਇਹ ਇਡਲੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ, ਕਿਉਂਕਿ ਇਸ ਇਡਲੀ ਵਿੱਚ ਚੌਲ ਨਹੀਂ ਹੁੰਦੇ।