ਜਿੱਥੇ ਠੰਢ ਦੇ ਮੌਸਮ 'ਚ ਚਮੜੀ ਨੂੰ ਸਹੀ ਦੇਖਭਾਲ ਦੀ ਲੋੜ ਹੁੰਦੀ ਹੈ, ਉੱਥੇ ਹੀ ਠੰਢ ਦੇ ਮੌਸਮ 'ਚ ਬੁੱਲ੍ਹਾਂ ਦੀ ਸਹੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ।
ਕਾਲੇ ਅਤੇ ਸੁੱਕੇ ਬੁੱਲ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਦਰਤੀ ਤੇਲ ਦੀ ਵਰਤੋਂ ਕਰ ਸਕਦੇ ਹੋ। ਕੁਦਰਤੀ ਤੇਲ ਤੁਹਾਡੇ ਬੁੱਲ੍ਹਾਂ ਨੂੰ ਨਮੀ ਦੇਵੇਗਾ ਤੇ ਬੁੱਲ੍ਹਾਂ ਨੂੰ ਸਿਹਤਮੰਦ ਬਣਾਉਣ ਵਿੱਚ ਵੀ ਮਦਦ ਕਰੇਗਾ।
ਇੱਕ ਕਟੋਰੇ ਵਿੱਚ ਤੇਲ ਲਓ, ਇਸ ਨੂੰ ਥੋੜ੍ਹਾ ਜਿਹਾ ਕੋਸਾ ਕਰੋ। ਇਸ ਤੋਂ ਬਾਅਦ ਬੁੱਲ੍ਹਾਂ ਨੂੰ ਸਾਫ਼ ਕਰ ਲਓ। ਉਂਗਲਾਂ ਦੀ ਮਦਦ ਨਾਲ ਬੁੱਲ੍ਹਾਂ 'ਤੇ ਤੇਲ ਲਗਾਓ ,ਇਸ ਤੋਂ ਬਾਅਦ ਹਲਕਾ ਮਸਾਜ ਕਰੋ
ਬੁੱਲ੍ਹਾਂ ਦੇ ਕਾਲੇਪਨ ਅਤੇ ਖੁਸ਼ਕੀ ਨੂੰ ਦੂਰ ਕਰਨ ਲਈ ਤੁਸੀਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਸ਼ਹਿਦ ਨੂੰ ਕੁਦਰਤੀ ਮਾਇਸਚਰਾਈਜ਼ਰ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਬਹੁਤ ਸਾਰੇ ਲਾਭਕਾਰੀ ਗੁਣ ਹੁੰਦੇ ਹਨ।
ਸਭ ਤੋਂ ਪਹਿਲਾਂ ਬੁੱਲ੍ਹਾਂ ਨੂੰ ਸਾਫ਼ ਕਰੋ। ਇਸ ਤੋਂ ਬਾਅਦ ਬੁੱਲ੍ਹਾਂ 'ਤੇ ਥੋੜ੍ਹਾ ਜਿਹਾ ਸ਼ਹਿਦ ਲਗਾਓ। ਉਂਗਲਾਂ ਦੀ ਮਦਦ ਨਾਲ ਬੁੱਲ੍ਹਾਂ ਦੀ ਮਾਲਿਸ਼ ਕਰੋ। ਤੁਸੀਂ ਇਹ ਰੋਜ਼ਾਨਾ ਕਰ ਸਕਦੇ ਹੋ।
ਬੁੱਲ੍ਹਾਂ ਤੇ ਜੀਭ ਨਾ ਲਗਾਓ, ਅਜਿਹਾ ਕਰਨ ਨਾਲ ਬੁੱਲ੍ਹ ਸੁੱਕ ਜਾਂਦੇ ਹਨ। ਧੁੱਪ 'ਚ ਨਿਕਲਦੇ ਸਮੇਂ ਲਿਪ ਬਾਮ ਦੀ ਵਰਤੋਂ ਕਰੋ।