aman fdsafad

ਕੀ ਤੁਹਾਨੂੰ ਹੈ ਥਾਇਰਾਇਡ ਦੀ ਸਮੱਸਿਆ, ਜਾਣੋ ਇਸਦੇ ਲੱਛਣਾਂ ਬਾਰੇ


By Neha diwan03, Jul 2023 11:42 AMpunjabijagran.com

ਲਾਈਫਸਟਾਈਲ

ਬਦਲਦੇ ਲਾਈਫਸਟਾਈਲ, ਖਾਣ-ਪੀਣ ਦਾ ਵਿਗਾੜ, ਸਰੀਰਕ ਮਿਹਨਤ ਦੀ ਕਮੀ ਵਰਗੇ ਕਈ ਕਾਰਨਾਂ ਕਰਕੇ ਕਈ ਬਿਮਾਰੀਆਂ ਹੋਣ ਲੱਗ ਪਈਆਂ ਹਨ।

ਬਿਮਾਰੀਆਂ

ਕੁਝ ਅਜਿਹੀਆਂ ਬਿਮਾਰੀਆਂ ਹਨ ਜੋ ਸਾਡੇ ਸਰੀਰ ਦੀਆਂ ਗ੍ਰੰਥੀਆਂ ਨਾਲ ਜੁੜੀਆਂ ਹੁੰਦੀਆਂ ਹਨ। ਥਾਇਰਾਇਡ ਇਨ੍ਹਾਂ ਵਿੱਚੋਂ ਇੱਕ ਹੈ।

ਥਾਇਰਾਈਡ

ਥਾਇਰਾਇਡ ਗਲੈਂਡ ਵਿੰਡ ਪਾਈਪ ਦੇ ਉੱਪਰ ਗਰਦਨ ਤੇ ਗਲੇ ਦੇ ਦੋਵੇਂ ਹਿੱਸਿਆਂ ਵਿੱਚ ਸਥਿਤ ਹੁੰਦੀ ਹੈ। ਇਹ ਥਾਈਰੋਕਸੀਨ ਨਾਮਕ ਹਾਰਮੋਨ ਪੈਦਾ ਕਰਦੀ ਹੈ। ਹਾਰਮੋਨਸ ਦਾ ਪੱਧਰ ਘੱਟ ਤੇ ਜ਼ਿਆਦਾ ਹੁੰਦੈ ਤਾਂ ਥਾਇਰਾਇਡ ਹਾਈਪਰਐਕਟਿਵ ਹੋ ਜਾਂਦੈ।

ਲੱਛਣ

ਜੇਕਰ ਬੱਚਿਆਂ ਨੂੰ ਥਾਇਰਾਇਡ ਹੋ ਜਾਂਦਾ ਹੈ ਤਾਂ ਉਨ੍ਹਾਂ ਦਾ ਕੱਦ ਘੱਟ ਰਹਿੰਦਾ ਹੈ। ਘਬਰਾਹਟ, ਚਿੜਚਿੜਾਪਨ, ਜੋੜਾਂ ਦਾ ਦਰਦ, ਵਾਲਾਂ ਦਾ ਝੜਨਾ, ਭਾਰ ਘਟਣਾ, ਪੇਟ ਸਾਫ਼ ਨਾ ਹੋਣਾ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ।

ਔਰਤਾਂ 'ਚ ਵਧੇਰੇ ਹੁੰਦੈ

ਹਾਈਪੋਥਾਈਰੋਡਿਜ਼ਮ ਮਰਦਾਂ ਨਾਲੋਂ ਔਰਤਾਂ ਵਿੱਚ ਵਧੇਰੇ ਆਮ ਹੁੰਦਾ ਹੈ। ਥਾਇਰਾਇਡ ਅਨਿਯਮਿਤ ਜੀਵਨਸ਼ੈਲੀ, ਆਇਓਡੀਨ ਦੀ ਕਮੀ, ਖ਼ਾਨਦਾਨੀ ਆਦਿ ਕਾਰਨ ਹੁੰਦਾ ਹੈ।

ਗੰਭੀਰ ਬਿਮਾਰੀ

ਜਿੰਨੀ ਜਲਦੀ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ, ਓਨੀ ਜਲਦੀ ਇਸਦਾ ਇਲਾਜ ਸ਼ੁਰੂ ਹੁੰਦਾ ਹੈ. ਕਈ ਵਾਰ ਲੋਕ ਇਸ ਨੂੰ ਗੰਭੀਰਤਾ ਨਾਲ ਲਏ ਬਿਨਾਂ ਇਲਾਜ ਨਹੀਂ ਕਰਵਾਉਂਦੇ। ਜਿਸ ਕਾਰਨ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ।

ਭਾਰ ਘਟਾਉਣ ਲਈ ਕੱਚੇ ਜਾਂ ਭਿੱਜੇ ਬਦਾਮ, ਕਿਸ ਦਾ ਸੇਵਨ ਹੈ ਫਾਇਦੇਮੰਦ