ਅੱਜ-ਕੱਲ੍ਹ ਥਾਇਰਾਇਡ ਦੀ ਬਿਮਾਰੀ ਕਾਫੀ ਆਮ ਹੋ ਗਈ ਹੈ। ਥਾਇਰਾਇਡ ਦੀ ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਥਾਇਰਾਇਡ ਗਲੈਂਡ ਸਰੀਰ ਦੀ ਲੋੜ ਤੋਂ ਵੱਧ ਜਾਂ ਘੱਟ ਹਾਰਮੋਨ ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ।
ਥਾਇਰਾਇਡ ਜਿੱਥੇ ਮੋਟਾਪਾ, ਵਾਲਾਂ ਦਾ ਝੜਨਾ, ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ, ਉੱਥੇ ਇਹ ਦਿਲ ਦੀ ਸਿਹਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।
ਥਾਇਰਾਇਡ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੈ। ਸਰੀਰ ਵਿੱਚ ਥਾਇਰਾਇਡ ਹਾਰਮੋਨ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਥਾਇਰਾਇਡ ਗਲੈਂਡ ਦਾ ਕੰਮ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ, ਮੈਟਾਬੋਲਿਜ਼ਮ ਵਿਗੜ ਜਾਂਦਾ ਹੈ
ਡਿਪਰੈਸ਼ਨ ਤੋਂ ਪੀੜਤ, ਭਾਰ ਵਧਣਾ ,ਬਹੁਤ ਪਸੀਨਾ ਆਉਣਾ, ਵਾਲ ਝੜਨਾ, ਮਾਸਪੇਸ਼ੀਆਂ 'ਚ ਕਮਜ਼ੋਰੀ, ਥਕਾਵਟ , ਕਬਜ਼, ਖੁਸ਼ਕ ਚਮੜੀ, ਚਿਹਰੇ ਦੀ ਸੋਜ।
ਸਰੀਰ ਵਿੱਚ ਥਾਇਰਾਇਡ ਹਾਰਮੋਨ ਦੇ ਅਸੰਤੁਲਨ ਦੇ ਦੋ ਮੁੱਖ ਕਾਰਨ ਹਨ, ਪਹਿਲਾ ਜੈਨੇਟਿਕ ਅਤੇ ਦੂਜਾ ਖੁਰਾਕ ਅਤੇ ਜੀਵਨ ਸ਼ੈਲੀ ਕਾਰਨ ਹੈ। ਮੋਟਾਪਾ ਥਾਇਰਾਇਡ ਦਾ ਪ੍ਰਮੁੱਖ ਕਾਰਨ ਹੈ।
ਸਰੀਰ ਵਿੱਚ ਥਾਇਰਾਇਡ ਅਸੰਤੁਲਨ ਨੂੰ ਦੂਰ ਕਰਨ ਲਈ ਤੁਹਾਨੂੰ ਸ਼ਰਾਬ ਤੇ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ।
ਸਮੇਂ-ਸਮੇਂ 'ਤੇ ਸਰੀਰ ਦੀ ਜਾਂਚ ਕਰਵਾਉਣ ਤੇ ਡਾਕਟਰ ਦੀ ਸਲਾਹ ਲੈਣ ਨਾਲ ਇਸ ਬਿਮਾਰੀ ਦਾ ਖਤਰਾ ਘੱਟ ਜਾਂਦਾ ਹੈ।