ਇਨ੍ਹਾਂ ਤਿੰਨ ਤਰੀਕਿਆਂ ਨਾਲ ਕਰੋ ਸ਼ਹਿਦ ਦੀ ਸ਼ੁੱਧਤਾ ਦੀ ਜਾਂਚ
By Neha diwan
2023-09-19, 13:15 IST
punjabijagran.com
ਸ਼ਹਿਦ
ਸ਼ਹਿਦ ਦੀ ਵਰਤੋਂ ਸਾਰੇ ਘਰਾਂ ਵਿੱਚ ਕੀਤੀ ਜਾਂਦੀ ਹੈ। ਲੋਕ ਚੀਨੀ ਦੇ ਬਦਲ ਵਜੋਂ ਸ਼ਹਿਦ ਦੀ ਵਰਤੋਂ ਕਰਦੇ ਹਨ। ਰਸੋਈ ਤੋਂ ਇਲਾਵਾ ਸ਼ਹਿਦ ਦੀ ਵਰਤੋਂ ਪੂਜਾ ਅਤੇ ਪੰਚਾਮ੍ਰਿਤ ਬਣਾਉਣ ਲਈ ਵੀ ਕੀਤੀ ਜਾਂਦੀ ਹੈ।
ਸ਼ੁੱਧ ਸ਼ਹਿਦ
ਜੇਕਰ ਦੇਖਿਆ ਜਾਵੇ ਤਾਂ ਸਾਡੇ ਘਰਾਂ 'ਚ ਸ਼ਹਿਦ ਦੀ ਰੋਜ਼ਾਨਾ ਵਰਤੋਂ ਹੁੰਦੀ ਹੈ, ਅਜਿਹੇ 'ਚ ਹਰ ਕੋਈ ਚਾਹੁੰਦਾ ਹੈ ਕਿ ਸ਼ਹਿਦ ਸ਼ੁੱਧ ਹੋਵੇ ਅਤੇ ਮਿਲਾਵਟ ਰਹਿਤ ਹੋਵੇ।
ਟਿਸ਼ੂ ਪੇਪਰ ਨਾਲ ਕਰੋ ਪਛਾਣ
ਟਿਸ਼ੂ ਪੇਪਰ ਲਓ ਤੇ ਉਸ 'ਤੇ ਸ਼ਹਿਦ ਦੀਆਂ ਕੁਝ ਬੂੰਦਾਂ ਪਾਓ ਤੇ ਕੁਝ ਦੇਰ ਲਈ ਛੱਡ ਦਿਓ। ਜੇ ਕਾਗਜ਼ ਸ਼ਹਿਦ ਨੂੰ ਸੋਖਲੈਂਦਾ ਹੈ ਤਾਂ ਜਾਣ ਲਓ ਕਿ ਸ਼ਹਿਦ ਮਿਲਾਵਟੀ ਹੈ ਤੇ ਜੇਕਰ ਸ਼ਹਿਦ ਕਾਗਜ਼ 'ਤੇ ਜਮ੍ਹਾ ਰਹਿੰਦਾ ਹੈ ਤਾਂ ਸ਼ਹਿਦ ਅਸਲੀ ਹੈ।
ਰੋਟੀ ਨਾਲ ਸ਼ਹਿਦ ਦੀ ਸ਼ੁੱਧਤਾ ਦੀ ਜਾਂਚ ਕਰੋ
ਰੋਟੀ ਦਾ ਇੱਕ ਟੁਕੜਾ ਲਓ, ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਕੁਝ ਦੇਰ ਲਈ ਛੱਡ ਦਿਓ। ਜੇ ਰੋਟੀ 'ਚ ਸ਼ਹਿਦ ਮਿਲ ਜਾਵੇ ਤੇ ਰੋਟੀ ਗਿੱਲੀ ਹੋ ਜਾਵੇ ਤਾਂ ਜਾਣ ਲਓ ਕਿ ਸ਼ਹਿਦ ਮਿਲਾਵਟੀ ਹੈ ਤੇ ਜੇ ਰੋਟੀ ਗਿੱਲੀ ਨਹੀਂ ਹੈ ਤਾਂ ਸ਼ਹਿਦ ਸ਼ੁੱਧ ਹੈ।
ਮਾਚਿਸ ਦੀ ਸਟਿਕ ਨਾਲ ਜਾਂਚ
ਮਾਚਿਸ ਦੀ ਸਟਿਕ ਨੂੰ ਸ਼ਹਿਦ ਵਿੱਚ ਭਿਓ ਦਿਓ। ਤੁਰੰਤ ਜਗਾਓ ਜੇ ਸਟਿਕ ਸੜ ਜਾਵੇ ਤਾਂ ਸ਼ਹਿਦ ਮਿਲਾਵਟੀ ਨਹੀਂ ਹੈ ਤੇ ਜੇ ਮਾਚਿਸ ਨੂੰ ਬਲਣ 'ਚ ਥੋੜ੍ਹਾ ਸਮਾਂ ਜਾਂ ਇਹ ਨਹੀਂ ਸੜਦੀ ਤਾਂ ਜਾਣ ਲਓ ਕਿ ਸ਼ਹਿਦ ਮਿਲਾਵਟੀ ਹੈ।
ਮੁਲਤਾਨੀ ਮਿੱਟੀ ਦੀ ਮਦਦ ਨਾਲ ਹਟਾਓ ਡਾਰਕ ਸਰਕਲ ਨੂੰ, ਜਾਣੋ ਕਿਵੇਂ
Read More