ਦੁਨੀਆ 'ਚ 'ਕੁਈਨ ਆਫ ਡਾਰਕ' ਦੇ ਨਾਂ ਤੋਂ ਮਸ਼ਹੂਰ ਹੈ ਇਹ ਮਾਡਲ


By Ramandeep Kaurpunjabijagran.com

ਅਸਲ ਸੁੰਦਰਤਾ

'ਸੁੰਦਰਤਾ ਦੇਖਣ ਵਾਲੇ ਦੀਆਂ ਅੱਖਾਂ 'ਚ ਹੁੰਦੀ ਹੈ', ਕਹਾਵਤ ਤਾਂ ਤੁਸੀਂ ਸੁਣੀ ਹੋਵੇਗੀ। ਸੱਚ ਹੈ ਕਿ ਕਿਸੇ ਵਿਅਕਤੀ ਦੀ ਸੁੰਦਰਤਾ ਉਸ ਦੇ ਸੁੰਦਰ ਮਨ ਤੋਂ ਹੁੰਦੀ ਹੈ ਨਾ ਕਿ ਸਰੀਰਕ ਸੁੰਦਰਤਾ ਤੋਂ।

'ਕੁਈਨ ਆਫ ਡਾਰਕ'

ਸੂਡਾਨ ਦੀ ਮਾਡਲ ਨਿਆਕਿਮ ਗੇਟਵਿਚ ਨੂੰ ਉਨ੍ਹਾਂ ਦੇ ਕਾਲੇ ਰੰਗ ਕਾਰਨ ਪੂਰੀ ਦੁਨੀਆ 'ਚ 'ਕੁਈਨ ਆਫ ਡਾਰਕ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਰੰਗ ਦਾ ਬਣਾਇਆ ਮਜ਼ਾਕ

ਅਮਰੀਕਾ 'ਚ ਰਹਿ ਰਹੀ ਇਸ ਸੂਡਾਨੀ ਮਾਡਲ ਨੂੰ ਅੱਜ ਵੀ ਆਪਣੇ ਉਹ ਦਿਨ ਯਾਦ ਹਨ, ਜਦੋਂ ਰਿਫਊਜ਼ੀ ਕੈਂਪ 'ਚ ਰਹਿੰਦਿਆਂ ਬੱਚੇ ਉਸ ਦੇ ਕਾਲੇ ਰੰਗ ਨੂੰ ਲੈ ਕੇ ਉਸ ਨੂੰ ਛੇੜਦੇ ਸਨ।

ਰੰਗ 'ਤੇ ਮਾਣ

ਕਾਲੇ ਰੰਗ ਨੂੰ ਲੈ ਕੇ ਮਾਡਲ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਵਿਚਾਰ ਪੇਸ਼ ਕਰਦੀ ਰਹਿੰਦੀ ਹੈ, ਇਸ ਦੇ ਨਾਲ ਹੀ ਨਿਆਕਿਮ ਗੇਟਵਿਚ ਨੂੰ ਆਪਣੇ ਰੰਗ 'ਤੇ ਮਾਣ ਹੈ।

ਲੱਖਾਂ ਫਾਲੋਅਰਜ਼

ਨਿਆਕਿਮ ਨੇ ਮਾਡਲ ਦੇ ਤੌਰ 'ਤੇ ਪੂਰੀ ਦੁਨੀਆ 'ਚ ਖ਼ਾਸ ਪਛਾਣ ਬਣਾਈ ਹੈ। 24 ਸਾਲਾ ਮਾਡਲ ਦੇ ਇੰਸਟਾਗ੍ਰਾਮ 'ਤੇ ਲੱਖਾਂ ਫੈਨਜ਼-ਫਾਲੋਅਰਜ਼ ਹਨ।

ਮੈਗਜ਼ੀਨ ਦੀ ਸ਼ਾਨ

ਨਿਆਕਿਮ ਗੇਟਵਿਚ ਕਈ ਇੰਟਰਨੈਸ਼ਨਲ ਮੈਗਜ਼ੀਨ 'ਤੇ ਛਾਈ ਰਹਿੰਦੀ ਹੈ।