ਸਾਡਾ ਆਉਣ ਵਾਲਾ ਕੱਲ੍ਹ ਕਿਹੋ ਜਿਹਾ ਹੋਵੇਗਾ, ਇਸ ਨੂੰ ਲੈ ਕੇ ਅਸੀਂ ਸਾਰੇ ਚਿੰਤਤ ਰਹਿੰਦੇ ਹਾਂ।
ਇਸ ਬਾਰੇ ਜਾਨਣਾ ਹਰ ਕਿਸੇ ਲਈ ਸੰਭਵ ਨਹੀਂ ਹੁੰਦਾ ਕਿ ਭਵਿੱਖ ਵਿਚ ਉਸ ਨਾਲ ਕੀ ਹੋਵੇਗਾ।
ਫਿਰ ਵੀ ਤੁਸੀਂ ਅਸਲ ਵਿਚ ਇਸ ਸਚਾਈ ਨੂੰ ਜਾਨਣਾ ਚਾਹੁੰਦੇ ਹੋ ਤਾਂ ਆਪਣੇ ਹੱਥਾਂ ਦੀਆਂ ਇਨ੍ਹਾਂ ਰੇਖਾਵਾਂ ਅਤੇ ਚਿੰਨ੍ਹਾਂ ਨੂੰ ਸਮਝਣ ਦਾ ਯਤਨ ਕਰੋ।
ਹਸਤ ਰੇਖਾ ਮੁਤਾਬਕ ਜੇ ਕਿਸੇ ਵਿਅਕਤੀ ਦੇ ਹੱਥ ਵਿਚ ਸੰਖ ਦਾ ਚਿੰਨ੍ਹ ਹੈ ਤਾਂ ਉਸ ਨੂੰ ਜੀਵਨ ਵਿਚ ਕਦੇ ਵੀ ਅਸਫ਼ਲਤਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਜੇ ਤੁਹਾਡੇ ਹੱਥ ਵਿਚ ਚੱਕਰ ਦਾ ਨਿਸ਼ਾਨ ਬਣਿਆ ਹੋਇਆ ਹੈ ਤਾਂ ਜਾਂ ਤਾਂ ਤੁਸੀਂ ਉਚ ਕੋਟੀ ਦੇ ਸੰਤ ਬਣੋਗੇ ਜਾਂ ਫਿਰ ਰਾਜਾ ਦੇ ਬਰਾਬਰ ਦਾ ਅਹੁਦਾ ਅਤੇ ਮਾਣ ਸਨਮਾਨ ਮਿਲੇਗਾ।
ਤੁਹਾਡੀ ਹਥੇਲੀ ’ਤੇ ਜੇ ਸਵਾਸਤਿਕ ਨਿਸ਼ਾਨ ਮੌਜੂਦ ਹੈ ਤਾਂ ਤੁਸੀਂ ਬਹੁਤ ਹੀ ਧਾਰਮਕ ਪ੍ਰਵਿਰਤੀ ਅਤੇ ਸੱਤਕਰਮੀ ਤਾਂ ਬਣੋਗੇ ਹੀ ਨਾਲ ਹੀ ਅਭਾਵ ਦਾ ਸ਼ਿਕਾਰ ਵੀ ਕਦੇ ਨਹੀਂ ਹੋਵੇਗੇ।
ਜਿਨ੍ਹਾਂ ਦੀ ਹਥੇਲੀ ’ਤੇ ਕਮਲ ਦਾ ਨਿਸ਼ਾਨ ਬਣਿਆ ਹੁੰਦਾ ਹੈ, ਅਜਿਹੇ ਲੋਕ ਐਸ਼ਵਿਰਾਸ਼ਾਲੀ ਅਤੇ ਰਾਜਸੀ ਜੀਵਨ ਬਤੀਤ ਕਰਦੇ ਹੋ।