ਬਚੇ ਹੋਏ ਚੌਲ - 1.5 ਕੱਪ,ਸੂਜੀ - 1 ਕੱਪ ,ਦਹੀਂ - 1 ਕੱਪ ,ਬੇਕਿੰਗ ਸੋਡਾ - 1/2 ਚਮਚ, ਲੂਣ - ਸੁਆਦ ਅਨੁਸਾਰ ,ਪਾਣੀ - ਲੋੜ ਅਨੁਸਾਰ
ਨਾਸ਼ਤੇ ਵਿਚ ਸਵਾਦਿਸ਼ਟ ਇਡਲੀ ਬਣਾਉਣ ਲਈ ਪਹਿਲਾਂ ਡੇਢ ਕੱਪ ਪਕੇ ਹੋਏ ਚੌਲਾਂ ਨੂੰ ਬਲੈਂਡਰ ਵਿਚ ਪਾਓ ਅਤੇ ਇਸ ਵਿਚ ਇਕ ਕੱਪ ਪਾਣੀ ਪਾਓ। ਹੁਣ ਚੌਲਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਮੁਲਾਇਮ ਪੇਸਟ ਤਿਆਰ ਕਰੋ।
ਹੁਣ ਇੱਕ ਵੱਡੇ ਕਟੋਰੇ ਵਿੱਚ ਤਿਆਰ ਚੌਲਾਂ ਦੇ ਘੋਲ ਨੂੰ ਕੱਢ ਲਓ ਅਤੇ ਇੱਕ ਪਾਸੇ ਰੱਖ ਦਿਓ। ਹੁਣ ਇਕ ਪੈਨ ਲਓ ਅਤੇ ਇਸ ਵਿਚ ਸੂਜੀ ਪਾਓ ਅਤੇ ਇਸ ਨੂੰ ਘੱਟ ਅੱਗ 'ਤੇ ਗਰਮ ਕਰੋ ਤੇ ਹਲਕਾ ਗੁਲਾਬੀ ਹੋਣ ਤਕ ਭੁੰਨ ਲਓ।
ਹੁਣ ਸੂਜੀ ਨੂੰ ਇਕ ਬਰਤਨ 'ਚ ਕੱਢ ਕੇ ਠੰਡਾ ਹੋਣ ਦਿਓ। ਇਸ ਤੋਂ ਬਾਅਦ ਸੂਜੀ 'ਚ ਇਕ ਕੱਪ ਦਹੀਂ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਨੂੰ ਚੌਲਾਂ ਦੇ ਘੋਲ ਵਿਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
ਇਸ ਪੂਰੇ ਘੋਲ ਨੂੰ 3-4 ਮਿੰਟਾਂ ਲਈ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਬੈਟਰ ਬਹੁਤ ਹਲਕਾ ਹੋ ਜਾਵੇ। ਇਸ ਤੋਂ ਬਾਅਦ ਭਾਂਡੇ ਨੂੰ ਢੱਕ ਦਿਓ ਅਤੇ ਘੋਲ ਨੂੰ 20 ਮਿੰਟ ਲਈ ਇਕ ਪਾਸੇ ਰੱਖ ਦਿਓ। ਇਸ ਸਮੇਂ ਵਿੱਚ ਇਹ ਥੋੜ੍ਹਾ ਫੁੱਲ ਜਾਵੇਗਾ।
ਮਿਸ਼ਰਣ 'ਚ ਲੋੜ ਮੁਤਾਬਕ ਪਾਣੀ ਪਾਓ ਤੇ ਇਕ ਵਾਰ ਫਿਰ ਬੀਟ ਕਰੋ। ਇਸ ਤੋਂ ਬਾਅਦ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਪਾ ਕੇ ਮਿਕਸ ਕਰ ਲਓ। ਬੈਟਰ ਨੂੰ ਇਡਲੀ ਮੈਕਰ 'ਚ ਪਾਓ ਤੇ 15 ਮਿੰਟ ਲਈ ਪਕਾਓ
ਇਸ ਸਮੇਂ ਵਿੱਚ ਇਡਲੀ ਪੂਰੀ ਤਰ੍ਹਾਂ ਪਕ ਜਾਵੇਗੀ। ਹੁਣ ਪਕਾਈ ਹੋਈ ਇਡਲੀ ਨੂੰ ਇਕ ਬਰਤਨ 'ਚ ਕੱਢ ਲਓ।