ਦੁਨੀਆ ਦੀ ਸਭ ਤੋਂ worst food ਲਿਸਟ 'ਚ ਸ਼ਾਮਲ ਭਾਰਤ ਦੇ ਕਈ ਸਟ੍ਰੀਟ ਫੂਡ


By Neha diwan2023-08-27, 17:01 ISTpunjabijagran.com

ਸਟ੍ਰੀਟ ਫੂਡ

ਭਾਰਤੀ ਲੋਕ ਸਟ੍ਰੀਟ ਫੂਡ ਖਾਣਾ ਪਸੰਦ ਕਰਦੇ ਹਨ, ਇਸੇ ਲਈ ਇੱਥੇ ਕਈ ਤਰ੍ਹਾਂ ਦੇ ਸਟ੍ਰੀਟ ਫੂਡ ਖਾਧੇ ਜਾਂਦੇ ਹਨ। ਹਰ ਰਾਜ ਅਤੇ ਸ਼ਹਿਰ ਦਾ ਆਪਣਾ ਮਸ਼ਹੂਰ ਤੇ ਪਸੰਦ ਕੀਤਾ ਜਾਣ ਵਾਲਾ ਸਟ੍ਰੀਟ ਫੂਡ ਹੈ।

ਬੇਕਾਰ ਸਟ੍ਰੀਟ ਫੂਡ ਦੀ ਲਿਸਟ

ਤੁਹਾਡੇ ਮਨਪਸੰਦ ਸਟ੍ਰੀਟ ਫੂਡ ਨੂੰ ਵੀ ਬੇਕਾਰ ਸਟ੍ਰੀਟ ਫੂਡ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦੈ। ਹਾਲ ਹੀ 'ਚ ਗਲੋਬਲ ਫੂਡ ਗਾਈਡ ਸਵਾਦ ਐਟਲਸ ਨੇ ਚੋਟੀ ਦੇ ਦਸ ਬੇਕਾਰ ਭਾਰਤੀ ਸਟ੍ਰੀਟ ਫੂਡ ਦੀ ਸੂਚੀ ਜਾਰੀ ਕੀਤੀ ਹੈ।

ਦਹੀ ਪਾਪੜੀ

ਇਹ ਮਹਾਰਾਸ਼ਟਰ ਦਾ ਮਸ਼ਹੂਰ ਸਟ੍ਰੀਟ ਫੂਡ ਹੈ, ਜਿਸ ਨੂੰ ਆਮ ਤੌਰ 'ਤੇ ਹਰ ਕੋਈ ਪਸੰਦ ਕਰਦੈ ਪਰ ਬੇਕਾਰ ਸਟ੍ਰੀਟ ਫੂਡ ਦੀ ਸੂਚੀ 'ਚ ਇਹ ਪਹਿਲੇ ਨੰਬਰ 'ਤੇ ਹੈ।

ਸੇਵ

ਸੇਵ ਇੱਕ ਕਰੰਚੀ ਸਨੈਕ ਹੈ ਜੋ ਚਾਹ ਦੇ ਨਾਲ ਖਾਧਾ ਜਾਂਦਾ ਹੈ। ਇਹ ਨਮਕ ਅਜਵਾਇਨ ਤੇ ਵੱਖ-ਵੱਖ ਮਸਾਲਿਆਂ ਦੇ ਨਾਲ ਵੇਸਨ ਤੋਂ ਬਣਾਇਆ ਜਾਂਦਾ ਹੈ।

ਦਾਬੇਲੀ

ਗੁਜਰਾਤ ਦਾ ਮਸ਼ਹੂਰ ਸਟ੍ਰੀਟ ਫੂਡ, ਦਾਬੇਲੀ ਪਾਵ ਦੇ ਵਿਚਕਾਰ ਆਲੂ, ਧਨੀਆ, ਫੈਨਿਲ, ਹਰੀ ਚਟਨੀ, ਸੇਵ, ਮਿਰਚ, ਅਨਾਰ, ਮੂੰਗਫਲੀ ਤੇ ਪਿਆਜ਼ ਨਾਲ ਬਣਾਇਆ ਜਾਂਦਾ ਹੈ।

ਬਾਂਬੇ ਸੈਂਡਵਿਚ

ਇਹ ਇੱਕ ਰਵਾਇਤੀ ਭਾਰਤੀ ਸੈਂਡਵਿਚ ਹੈ ਜੋ ਮੁੰਬਈ ਵਿੱਚ ਬਹੁਤ ਮਸ਼ਹੂਰ ਹੈ। ਸੈਂਡਵਿਚ ਨੂੰ ਭਾਰਤ 'ਚ ਜੰਕ ਫੂਡ ਦੀ ਸੂਚੀ 'ਚ ਚੌਥੇ ਨੰਬਰ 'ਤੇ ਰੱਖਿਆ ਗਿਆ ਹੈ।

ਆਂਡੇ ਦੀ ਭੁਰਜੀ

ਆਂਡੇ ਭੂਰਜੀ ਜੋ ਤਲੇ ਹੋਏ ਮਸਾਲੇ, ਪਿਆਜ਼, ਮਿਰਚਾਂ, ਮਸਾਲੇ, ਲਸਣ, ਅਦਰਕ, ਧਨੀਆ ਪੱਤੇ ਨਾਲ ਬਣਾਈ ਜਾਂਦੀ ਹੈ।

ਦਹੀ ਵੜਾ

ਦਹੀਂ ਵੜਾ ਕੌਣ ਖਾਣਾ ਪਸੰਦ ਕਰੇਗਾ, ਇਹ ਡਿਸ਼ ਅਕਸਰ ਵਿਆਹਾਂ ਤੇ ਪਾਰਟੀਆਂ ਵਿੱਚ ਪਰੋਸੀ ਜਾਂਦੀ ਹੈ। ਇਸ ਨੂੰ ਬੇਕਾਰ ਸਟ੍ਰੀਟ ਫੂਡ ਲਿਸਟ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

ਸਾਬੂਦਾਣਾ ਵੜਾ

ਸਾਬੂਦਾਣਾ ਵੜਾ ਨੂੰ ਅਕਸਰ ਵਰਤ ਦੇ ਪਕਵਾਨਾਂ ਵਿੱਚ ਸ਼ਾਮਲ ਕੀਤਾ ਜਾਂਦੈ। ਮਹਾਰਾਸ਼ਟਰ ਦੇ ਪ੍ਰਸਿੱਧ ਸਨੈਕਸਾਂ ਵਿੱਚੋਂ ਇੱਕ ਹੈ। ਸਨੈਕ ਮੁੰਬਈ ਵਿੱਚ ਬਹੁਤ ਮਸ਼ਹੂਰ ਹੈ, ਇਸ ਨੂੰ ਚਟਨੀ ਅਤੇ ਦਹੀਂ ਨਾਲ ਪਰੋਸਿਆ ਜਾਂਦਾ ਹੈ।

ਪਾਪੜੀ ਚਾਟ

ਇਹ ਮਸ਼ਹੂਰ ਸਟ੍ਰੀਟ ਫੂਡ ਵਿੱਚੋਂ ਇੱਕ ਹੈ। ਪਾਪੜੀ ਇਮਲੀ, ਪੁਦੀਨੇ ਦੀ ਚਟਨੀ, ਮਟਰ ਜਾਂ ਛੋਲੇ, ਮਿਰਚਾਂ, ਮਸਾਲਿਆਂ ਨਾਲ ਬਣਾਈ ਜਾਂਦੀ ਹੈ।

ਗੋਭੀ ਦਾ ਪਰੌਂਠਾ

ਪਰੌਂਠਾ ਜੋ ਉੱਤਰੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਜਿਵੇਂ ਆਲੂ ਦੇ ਪਰੌਂਠਾ ਵਿੱਚ ਆਲੂ ਦੀ ਭਰਿਆ ਹੁੰਦਾ ਹੈ, ਉਸੇ ਤਰ੍ਹਾਂ ਇਸ ਵਿੱਚ ਗੋਭੀ ਦਾ ਪਰੌਂਠਾ ਹੁੰਦਾ ਹੈ।

ਆਲੂ ਬੋਂਦਾ

ਇਹ ਮਸਾਲੇਦਾਰ ਆਲੂ ਪਕਵਾਨ ਦਹੀਂ ਤੇ ਚਟਨੀ ਦੇ ਨਾਲ ਖਾਧਾ ਜਾਂਦਾ ਹੈ। ਆਲੂ ਦਾ ਮਸਾਲਾ ਗੋਲ ਕਰਕੇ ਵੇਸਨ ਵਿੱਚ ਡੁਬੋਇਆ ਜਾਂਦਾ ਹੈ। ਇਹ ਪਕਵਾਨ ਦੱਖਣੀ ਭਾਰਤ ਵਿੱਚ ਬਣਾਇਆ ਜਾਂਦਾ ਹੈ

ਮਹਿੰਦੀ ਦਾ ਰੰਗ ਗੂੜਾ ਕਰਨ ਲਈ ਅਪਣਾਓ ਇਹ ਨੁਸਖੇ